ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੨੬)
ਪਨ ਤੋਂ ਬਿਨਾਂ ਬੁਧਮਾਨ ਪਰਦੇਸ ਵਿਖੇ ਜਾਕੇ ਦੁਖ ਨਹੀਂ ਪਾਉਂਦਾ॥
ਹੇ ਭਾਈ ਤੂੰ ਤਾਂ ਬੁਧਿਮਾਨ ਹੈਂ ਅਰ ਸਾਧਾਰਨ ਮਨੁੱਖਾਂ ਦੀ ਭਾਂਤ ਨਹੀਂ ਹੇਂ। ਨੀਤਿ ਨੇ ਕਿਹਾ ਹੈ:-
॥ਦੋਹਰਾ॥
ਵਿਖਯ ਰਹਿਤ ਉਤਸਾਹ ਯੁਤ ਕ੍ਰਿਪਾ ਵਿਧੀ ਯੁਤਜੋਨ।
ਸੂਰ ਕ੍ਰਿਤਗਯ ਸੁਹਿਰਦ ਢਿਗ ਕਰੇ ਲੱਛਮੀ ਗੋਨ॥
ਹੋਰ ਪ੍ਰਾਪਤ ਹੋਯਾ ਧਨ ਭੀ ਕਰਮਾਂ ਦੇ ਵੱਸ ਹੋ ਕੇ ਚਲਿਆ ਜਾਂਦਾ ਹੈ, ਕਿਉਂ ਜੋ ਇਹ ਤੇਰੇ ਦਿਨ ਏਹੋ ਜਿਹੇ ਸੇ ਅਰ ਜੌ ਆਪਨੇ ਭਾਗਾਂ ਵਿਖੇ ਨਹੀਂ ਤਾਂ ਆਯਾ ਰੋਯਾ ਧਨ ਭੀ ਨਾਸ ਹੋ ਜਾਂਦਾ ਹੈ॥
ਅਧਿਕ ਭੋਜਨ ਖਾਨ ਔਰ ਨਿਕੰਮੇ ਬੈਠਨ ਨਾਲ ਜੋ ਰੋਗ ਉਤਪਤ ਹੁੰਦੇ ਹਨ ਤਿਨ੍ਹਾਂ ਦਾ ਅਦਭੁਤ ਉਪਚਾਰ॥
ਇਟਲੀ ਦੇਸ ਦੇ ਕਿਸੇ ਸ਼ਹਿਰ ਵਿੱਚ ਇੱਕ ਵੱਡਾ ਧਨਪਾਤ੍ਰ ਰਹਿੰਦਾ ਸਾ। ਇਸ ਦੇ ਪਾਸ ਬਹੁਤ ਸਾਰਾ ਧਨ ਸਾ ਤੇ ਇਸ ਨੂੰ ਕਦੇ ਤੁਰਨ ਫਿਰਨ ਨਾਲ ਕੋਈ