ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/229

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੩੦)

ਨਾਲ ਬੀ ਉਸਨੂੰ ਤ੍ਰਿਪਤੀ ਨਹੀਂ ਆਉਂਦੀ ਸੀ, ਆਖਰ ਨੂੰ ਬੇਵਸ ਹੋਕੇ ਖਾਨ ਤੋਂ ਹਟਦਾ ਸੀ ਤੇ ਫੇਰ ਦੂਸਰੇ ਵੇਲੇ ਦੇ ਖਾਣੇ ਦਾ ਫ਼ਿਕਰ ਹੋ ਜਾਂਦਾ ਸਾ॥

ਅੰਤ ਨੂੰ ਓਹ ਇਸ ਅਭ੍ਯਾਸ ਕਰਕੇ ਧੀਰੇ ਧੀਰੇ ਅਜੇਹਾ ਮੋਟਾ ਹੋ ਗਿਆ ਕਿ ਤੁਰਨ ਫਿਰਨ ਦੀ ਤਾਕਤ ਬੀ ਨਾ ਰਹੀ, ਪੇਟ ਫੁਲਕੇ ਦੀ ਨਿਆਈਂ ਹੋ ਗਿਆ ਮੂੰਹ ਸੁੱਜ ਕੇ ਕੁੱਪਾ ਹੋ ਗਯਾ ਅਤੇ ਲੱਤਾਂ ਸੁੱਜ ਸੁੱਜਕੇ ਥੰਮ੍ਹ ਬਨ ਗਏ ਪਰ ਫੇਰ ਬੀ ਸਰੀਰ ਦਾ ਬੋਝ ਇਤਨਾ ਭਾਰਾ ਸਾ ਕਿ ਉਹ ਸੰਭਾਲ ਨਹੀਂ ਸਕਦਾ ਸਾ। ਇਸਦੇ ਨਾਲ ਸਦਾ ਸਾਰੇ ਅੰਗਾਂ ਵਿੱਚ ਪੀੜ ਅਤੇ ਪੇਟ ਵਿੱਚ ਬਦ ਹਜਮੀ ਰਹਿਨ ਲੱਗ ਪਈ, ਹੁੰਦਿਆਂ ਹੁੰਦਿਆਂ ਜਦ ਬਾਦੀ ਨੇ ਬਾਹਲਾ ਜੋਰ ਫੜਿਆ ਅਤੇ ਸਾਰੇ ਅੰਗ ਬਿਲ ਕੁਲ ਨਿਕੰਮੇ ਹੋ ਗਏ ਅਤੇ ਬਿਛੋਨੇ ਤੋਂ ਉੱਠਨਾ ਔਖਾ ਹੋ ਗਿਆ ਤਦ ਇੱਕ ਡਾਕਟਰ ਨੂੰ ਬੁਲਾਇਆ ਅਤੇ ਉਸ ਨੂੰ ਆਪਨੀ ਬੀਮਾਰੀ ਦਾ ਸਾਰਾ ਬ੍ਰਿਤਾਂਤ ਸੁਨਾਇਆ। ਉਹ ਡਾਕਟਰ ਬੜਾ ਹੁਸ਼ਿਆਰ ਸਾ ਉਸਨੇ ਅਜੇਹੀਆਂ ਸੁੰਦਰ ਦਵਾਈਆਂ ਕੀਤੀਆਂ ਕਿ ਜਿਨ੍ਹਾਂ ਤੋਂ ਮਨੁੱਖ ਨੂੰ ਬੜਾ ਅਚਰਜ ਹੋ ਜਾਏ॥