ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/230

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩੧)

ਧਨੀ-ਡਕਟਰ ਜੀ ਮਹਾਰਾਜ ਦੇਖੋ ਮੇਰਾ ਕੀ ਹਾਲ ਹੋਇਆ ਹੈ?

ਡਾਕਟਰ-ਹਾਂ ਮਹਾਰਾਜ ਮੈਨੂੰ ਮਲੂਮ ਹੁੰਦਾ ਹੈ ਕਿ ਆਪਨੇ ਖਾਨ ਪੰਨ ਦੇ ਸੰਜਮ ਤੋਂ ਬਿਨਾ (ਬਦ ਪਰਹੇਜ਼ੀ ਨਾਲ) ਇਹ ਹਾਲ ਕਰ ਲਿਆ ਹੋਵੇਗਾ॥

ਧਨੀ-ਬਦ ਪਰਹੇਜ਼ੀ ਤਾਂ ਮਰੇ ਕੋਲੋਂ ਅਵਸ ਹੋ ਗਈ ਹੈ ਕਿਉਂਕਿ ਮੈਨੂੰ ਖਾਣ ਪੀਨ ਦਾ ਬੜਾ ਸ਼ੌਕ ਹੈ ਪਰ ਇਸ ਦੇ ਨਾਲ ਮੈਂ ਇਤਨੀ ਗੱਲ ਕਹਿ ਸੱਕਦਾ ਹਾਂ ਕਿ ਮੈਂ ਸ਼ਰਾਬ ਪੀਕੇ ਬੇਸੁਧ ਨਹੀਂ ਹੋਇਆ॥

ਡਕਟਰ-ਆਪ ਬਹੁਤ ਸੌਂਦੇ ਹੋ ਇਸ ਲਈ ਆਪ ਦਾ ਹਾਜ਼ਮਾ ਖਰਾਬ ਹੋ ਗਿਆ ਹੋਇਗਾ॥

ਧਨੀ-ਸਿਰਫ ਬਾਰਾਂ ਘੰਟੇ ਰਾਤ ਵਿੱਚ ਲੋਟਦਾ ਪੋਟਦਾ ਰਹਿੰਦਾ ਹਾਂ ਪਰ ਨੀਂਦ ਬਿਲਕੁਲ ਨਹੀਂ ਆਉਂਦੀ, ਸਦਾ ਛਾਤੀ ਸੜਦੀ ਰਹਿੰਦੀ ਹੈ, ਜਰਾ ਅੱਖ ਲੱਗੀ ਉਸੇ ਵੇਲੇ ਦਰਦ ਨਾਲ ਨੀਂਦ ਉਘੜ ਗਈ, ਵੱਡੇ ਵੇਲੇ ਦੀ ਠੰਢੀ ਹਵਾ ਮੈਤੇ ਸਹਾਰੀ ਨਹੀਂ ਜਾਂਦੀ,ਇਸ ਲਈ ਦਿਨ ਚੜ੍ਹੇ ਤੀਕੂੰ ਪਲੰਘ ਤੇ ਪਿਆ ਰਹਿੰਦਾ ਹਾਂ॥