ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/231

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩੨)

ਡਾਕਟਰ-ਬੜਾ ਅਚਰਜ ਹੈ ਕਿ ਸਾਰੀ ਰਾਤ ਆਪ ਦੀ ਅੱਖ ਨਹੀਂ ਲਗਦੀ ਅਤੇ ਫੇਰ ਬੀ ਤੁਸੀਂ ਅੱਜ ਤੀਕ ਜੀਉਂਦੇ ਹੋ॥

ਧਨੀ-ਆਪਦਾ ਕਹਿਨਾ ਠੀਕ ਹੈ ਪਰ ਜੇਕਰ ਮੈਂ ਦਿਨ ਵਿੱਚ ਥੋੜਾ ਬਾਹਲਾ ਸੌ ਨ ਲੈਂਦਾ ਤਾਂ ਹੁਣ ਤੋੜੀ ਜੀਉਂਦਾ ਨ ਹੁੰਦਾ॥

ਡਾਕਟਰ—ਸ਼ਾਇਦ ਚਲਨਾ ਫਿਰਨਾ ਬੀ ਆਪਦਾ ਥੋੜਾ ਹੁੰਦਾ ਹੈ॥

ਧਨੀ-(ਉੱਭਾ ਸਾਹ ਲੈਕੇ) ਜਿਸ ਸਮਯ ਮੇਰੇ ਵਿੱਚ ਜੋਰ ਸਾ ਤਦ ਬੀ ਸਪਤਾਹ ਵਿੱਚ ਇਕ ਅੱਧੀ ਵਾਰ ਗੱਡੀ ਤੇ ਚੜ੍ਹਕੇ ਸੈਲ ਕਰਨ ਨੂੰ ਜਾਂਦਾ ਸਾ। ਪਰ ਹੁਣ ਤਾਂ ਇਹ ਦਸਾ ਹੋ ਗਈ ਹੈ ਕਿ ਥੋੜੇ ਜੇਹੇ ਹੱਲਣ ਚੱਲਣ ਨਾਲ ਬੰਦ ੨ ਦੂਰ ਹੋ ਜਾਂਦਾ ਹੈ॥

ਡਾਕਟਰ-ਮੈਨੂੰ ਆਪਦੀ ਬੀਮਾਰੀ ਦਾ ਬੜਾ ਸੋਚ ਹੈ ਕਿਉਂਕਿ ਮੈਂ ਦੇਖਦਾ ਹਾਂ ਕਿ ਨਿਸ਼ਾਨੀਆਂ ਕੁਝ ਚੰਗੀਆਂ ਨਹੀਂ ਹਨ। ਪਰ ਅਜੇ ਤੀਕ ਨਿਸਚਾ ਹੈ ਕਿ ਜੇਕਰ ਆਪ ਖਾਣਾ ਤੇ ਸੌਨਾ ਥੋੜਾ ਕਰ ਦੇਵੋ ਤਾਂ ਭਰੋਸਾ ਪੈਂਦਾ ਹੈ ਕਿ ਥੋੜੇ ਦਿਨਾਂ ਵਿੱਚ ਅਰਾਮ ਹੋਣ ਲੱਗ ਪਏਗਾ॥