ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/233

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੩੪)

ਅਤੇ ਸ਼ਰਬਤ ਦੀਆਂ ਦੋ ਤਿੰਨਾਂ ਬੋਤਲਾਂ ਨਾਲ ਕਦੇ ਦੂਰ ਹੋ ਸਕਦੀਆਂ ਹਨ? ਕਦੇ ਨਹੀਂ। ਹੱਛਾਂ ਜੇਕਰ ਤੁਸੀਂ ਮੇਰੀ ਸਲਾਹ ਨੂੰ ਨਹੀਂ ਮੰਨਦੇ ਤਾਂ ਮੈਂ ਲਾਚਾਰ ਹਾਂ ਅਤੇ ਬਾਹਲਾ ਹਠ ਬੀ ਕਰਨਾ ਨਹੀਂ ਚਾਹੁੰਦਾ ਪਰ ਮੈਂ ਤੁਹਾਨੂੰ ਦੱਸ ਛੱਡਨਾ ਹਾਂ ਕਿ ਇਹ ਰੋਗ ਬੜਾ ਚੰਦਰਾ ਹੈ, ਬਿਲਕੁਲ ਦਵਾਈ ਦੇ ਯੋਗ ਨਹੀਂ ਰਿਹਾ, ਪਰ ਤਾਂ ਬੀ ਇਸਦਾ ਦੂਰ ਹੋਣਾ ਤਦ ਹੀ ਹੋ ਸੱਕੇਗਾ ਜਦ ਤੁਸੀ ਇਸਦਾ ਇਲਾਜ ਲੱਗ ਕੇ ਕਰੋਗੇ॥

ਧਨੀ-(ਆਪਨੇ ਮਨ ਵਿੱਚ) ਬੜਾ ਨਿਰਦਈ ਅਤੇ ਕਠੋਰ ਡਾਕਟਰ ਹੈ, ਕਿ ਮੇਰੀ ਜਵਾਨੀ ਦੇ ਜੀਵਣ ਤੋਂ ਆਸ ਲਾਹ ਬੈਠਾ ਹੈ। (ਫੇਰ ਡਾਕਟਰ ਦੀ ਵਲ ਧਿਆਨ ਕਰਕੇ) ਕੀ ਆਪ ਠੀਕ ੨ ਮੇਰੀ ਦਵਾਈ ਨਹੀਂ ਕਰ ਸੱਕਦੇ?

ਡਾਕਟਰ-ਦਵਾ ਕਰਨ ਲਈ ਤਾਂ ਮੈਂ ਹਾਜ਼ਰ ਹਾਂ ਜੋ ਕੁਝ ਮੇਰੀ ਸਮਝ ਵਿੱਚ ਆਇਆ ਸੋ ਤੁਹਾਨੂੰ ਕਹਿ ਸੁਨਾਯਾ,ਪਰ ਆਪਦੇ ਮਨ ਨਹੀਂ ਭਾਇਆ। ਹੱਛਾ ਜੇ ਕਦੇ ਸਾਨੂੰ ਮੇਰੀ ਗੱਲ ਤੇ ਨਿਸਚਾ ਨਹੀਂ ਹੈ ਤਾਂ ਇੱਕ ਕੰਮ ਕਰੋ। ਪਡੁਵਾ ਦੇ ਸ਼ਹਿਰ ਵਿੱਚ ਜੋ ਬਹੁਤ ਨੇੜੇ ਹੈ ਮੇਰਾ