ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੨ )

ਮੈਂ ਬੀ ਰਾਜਿਆਂ ਨਾਲੋਂ ਕੁਝ ਘੱਟ ਨ ਹੋਵਾਂਗਾ। ਫੇਰ ਮੈਂ ਰਾਜੇ ਦੇ ਮੰਤ੍ਰੀ ਦੀ ਪੁੱਤ੍ਰੀ ਨਾਲ ਵਿਆਹ ਕਰਾਂਗਾ, ਵਹੁਟੀ ਨੂੰ ਘਰ ਲਿਆਕੇ ਉਸ ਨੂੰ ਚੰਗੀ ਤਰ੍ਹਾਂ ਆਪਣਾ ਮਾਨ ਸਿਖਲਾਉਣ ਲਈ ਇੱਕ ਘਰ ਵਿੱਚ ਬੰਦ ਰੱਖਾਂਗਾ ਤੇ ਛੁੱਟੜ ਛੱਡ ਛੱਡਾਂਗਾ, ਅਰ ਬਰਸ ਛਿਮਾਹੀਂ ਉਸ ਕੋਲ ਸੱਭੋ ਇੱਕ ਅੱਧਾ ਫੇਰਾ ਕੀਤਾ ਕਰਾਂਗਾ ਅਤੇ ਉਸ ਨਾਲ ਬੋਲਿਆ ਬੀ ਘੱਟ ਹੀ ਕਰਾਂਗਾ। ਉਹਦੀਆਂ ਤਾਈਆਂ, ਚਾਚੀਆਂ ਮੇਰੇ ਕੋਲ ਆਕੇ ਉਹਦੀ ਵੱਲੋਂ ਵਾਸਤੇ ਪਾਉਣਗੀਆਂ ਅਤੇ ਕਹਿਣਗੀਆਂ ਜੋ ਉਹ ਸਦਾ ਉਦਾਸ ਰਹਿੰਦੀ ਹੈ, ਉਹਦੇ ਉਪਰ ਦਯਾ ਮਯਾ ਰੱਖਿਆ ਕਰ, ਮੈਂ ਤਾਂ ਬੀ ਕਠੋਰ ਚਿੱਤ ਹੀ ਰਹਾਂਗਾ। ਫੇਰ ਉਸ ਦੀ ਮਾਂ ਆਪਣੀ ਧੀ ਨੂੰ ਨਾਲ ਲੈਕੇ ਰੋਂਦੀ ਕੁਰਲਾਉਂਦੀ ਮੇਰੇ ਪੈਰੀ ਆ ਪਏਗੀ ਤਾਂ ਮੈਂ ਆਪਣਿਆਂ ਪੈਰਾਂ ਨੂੰ ਸਮੇਟ ਲਵਾਂਗਾ ਅਤੇ ਕਹਾਂਗਾ "ਉਹੂੰ"। ਉਹੂੰ ਦੇ ਕਹਿੰਦਿਆਂ ਹੀ ਉਹਦੇ ਸਿਰ ਉੱਪਰੋਂ ਘੜਾ ਢੈਕੇ ਫੁੱਟ ਗਿਆ ਸਿਪਾਹੀ ਉਹਨੂੰ ਪਕੜ ਕੇ ਕਾਜੀ ਕੋਲ ਲੈ ਗਿਆ। ਕਾਜੀ ਨੇ ਪੁੱਛਿਆ ਕਿਉਂ ਓਏ ਤੈਂ ਇਹਦਾ ਘੜਾ ਕਿਉਂ ਭੰਨਿਆ ਹੈ? ਉੱਤਰ ਦਿਤੋਸ ਇਹਦਾ ਘੜਾ ਤਾਂ ਸੱਭੋ ਦੋ ਤਿੰਨਾਂ ਰੁਪਈਆਂ ਦਾ ਹੀ ਹੋਊ,ਮੇਰਾ ਤਾਂ ਸਾਰਾ ਲਾਉਂ