( ੨੮ )
ਆਇਆ। ਉਸ ਨੈ ਆਪਣੇ ਬੁਢੇਪੇ ਦਿਆਂ ਦਿਨਾਂ ਵਿੱਚ ਘਰ ਬਾਰ ਦਾ ਸਾਰਾ ਭਾਰ ਅਤੇ ਫ਼ਿਕਰ ਸੰਸਾ ਆਪਣੇ ਪੁੱਤ੍ਰ ਉੱਤੇ ਪਾ ਦਿੱਤਾ, ਉਸ ਬਾਲਕ ਨੇ ਧਨ ਪਾਕੇ ਵੱਡੇ ਵੱਡੇ ਧੌਲਰ ਪੁਆਏ,ਗੋੱਲੀਆਂ ਬਾਂਦੀਆਂ,ਦਾਸ, ਦਾਸੀਆਂ ਰੱਖੀਆਂ ਤੇ ਸੋਨੇ ਚਾਂਦੀ ਦੇ ਭਾਂਡੇ ਗਹਿਣੇ ਵੱਡੇ ਵੱਡੇ ਅਮੋਲਕ ਮੰਗਾਕੇ ਆਪਨੇ ਧਨ ਨੂੰ ਵਧਾਇਆ, ਪਰ ਆਪਣੇ ਪਿਤਾ ਲਈ ਇੱਕ ਕੱਖਾਂ ਦੀ ਕੁੱਲੀ ਅੱਡ ਪੁਆ ਦਿੱਤੀ,ਠੂਠੇ ਕੁਨਾਲੀਆਂ ਵਿੱਚ ਖਾਣ ਪੀਉਣ ਨੂੰ ਦੇ ਦਿੱਤਾ ਕਰੇ। ਸੋ ਵਿਚਾਰਾ ਹੁੰਦੇ ਸੁੰਦੇ ਕਰਮਾਂਦਾ ਮਾਰਿਆ ਖਾ ਪੀ ਕੇ ਠੂਠੇ ਕੁਨਾਲੀ ਨੂੰ ਆਪਣੀ ਹੱਥੀਂ ਧੋ ਧਾਕੇ ਰੱਖ ਛੱਡਦਾ, ਇੱਕ ਦਿਨ ਉਸਦੇ ਪੋਤੇ ਨੇ ਉਸਨੂੰ ਭਾਂਡੇ ਧੋਂਦੇ ਨੂੰ ਦੇਖਕੇ ਕਿਹਾ ਕਿ ਬਾਬਾ ਜੀ ਜੇ ਤੁਸੀਂ ਇਨ੍ਹਾਂ ਠੀਕਰਿਆਂ ਨੂੰ ਭੰਨ ਸਿੱਟੋ ਤਾਂ ਤੁਹਾਡੀ ਵਿਪਦਾ ਛੇਤੀ ਹੀ ਕਟ ਜਾਵੇ। ਬੁੱਢਾ ਬੋਲਿਆ ਸੁਣ ਬੀਬਾ ਜੇ ਮੈਂ ਇਨ੍ਹਾਂ ਠੀਕਰਿਆਂ ਨੂੰ ਤੋੜ ਸਿੱਟਾਂ ਤਾਂ ਤੇਰਾ ਪਿਉ ਮੇਰੇ ਨਾਲ ਲੜੇਗਾ, ਨਾ ਜਾਣੀਏ ਦੇਖ ਕੇ ਮੇਰੀ ਕੀ ਕੀ ਬਾਬ ਕਰੇ। ਪੋਤ੍ਰਾ ਬੋਲਿਆ ਬਾਬਾ ਜੀ ਜੇ ਤੁਸੀ ਮੇਰੀ ਗੱਲ ਮੰਨੋ ਤਾਂ ਭਲਾਹੀ ਹੋਇਗਾ ਬੁਰਾ ਨਹੀਂ ਹੁੰਦਾ। ਇਹ ਜੋ ਤੁਹਾਡੇ ਮੂੰਹ ਉੱਤੇ ਭਾਯੇਦਾ ਭੈ ਵਰਤ ਰਿਹਾ ਹੈ ਸੋਬੀ ਭਯ ਖਾਕੇ ਭੱਜ ਜਾਊ। ਇਸੇ