ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੯ )

ਲਈ ਇਕ ਦਿਨ ਪ੍ਰਸ਼ਾਦ ਛਕਕੇ ਬੁੱਢੇ ਨੈ ਪੁਤ੍ਰ ਪੋਤ੍ਰੇ ਦੇ ਸਾਹਮਣੇ ਹੀ ਉਹ ਭਾਂਡੇ ਭੱਨ ਸਿੱਟੇ, ਇਹ ਦੇਖਕੇ ਪੋਤੇ ਨੇ ਇਕ ਲਾਠੀ ਚੁੱਕੀ ਤੇ ਆ ਬੁੱਢੇ ਦੁਆਲੇ ਹੋਇਆ ਤੇ ਹਥੋ ਪਾਈ ਹੋਣ ਲਗਾ। ਉਸ ਦੇ ਪਿਤਾ ਨੈ ਪੁਤ੍ਰ ਦਿਆਂ ਲਛਨਾਂ ਨੂੰ ਦੇਖਕੇ ਕਿਹਾ ਤੂੰ ਬਾਪੂ ਹੋਰਾਂ ਨੂੰ ਕਿਉਂ ਮਾਰਨ ਆਇਆ ਹੈ? ਕੀ ਤੂੰ ਸਦਾਈ ਹੌਗਿਆ ਹੈਂ? ਉੱਤਰ ਦਿਤੋ ਸੁ ਪਿਤਾ ਮੈਂ ਤਾਂ ਇਹ ਬੁੱਧਿ ਕੀਤੀ ਹੈ, ਮੈਂ ਸੁਦਾਈ ਕਿਕੁਰ ਹੋ ਗਇਆ? ਇਸ ਠਰਕੇ ਹੋਏ ਬੁੱਢੇ ਨੈ ਸਾਡੇ ਪੁਰਾਤਮੀ ਭਾਂਡੇ ਭੰਨਕੇ ਸਾਨੂੰ ਅਜੇਹਾ ਬਗੋਚਾ ਦਿੱਤਾ ਹੈ ਜੋ ਕਿਹਾ ਨਹੀਂ ਜਾਂਦਾ, ਕਿਉਂਕਿ ਕੱਲ ਨੂੰ ਜਾਂ ਤੂੰ ਬੁੱਢਾ ਹੋਇਆ ਤਾਂ ਮੈਂ ਤੈਨੂੰ ਕੀ ਦਿਆਂਗਾ? ਮੈਂ ਤਾਂ ਇਸ ਗੱਲ ਨੂੰ ਝੂਰਕੇ ਤੇਰੇ ਪਿਤਾ ਨੂੰ ਮਾਰਣ ਲੱਗਾ ਸਾ। ਇਹ ਗੱਲ ਸੁਣਕੇ ਪੁੱਤ੍ਰ ਨੂੰ ਥਾਪੀ ਦਿੱਤੀ ਕਿ ਤੂੰ ਵੱਧ ਹੈਂ ਜੋ ਤੈਂ ਮੈਨੂੰ ਇਸ ਮਹਾਂ ਪਾਪ ਦਾ ਫਲ ਅੱਗੋਂ ਹੀ ਸੁਝਾ ਦਿਤਾ ਹੈ। ਐਂਨਾ ਕਹਿ ਉਹ ਆਪਣੇ ਪਿਤਾ ਨੂੰ ਘਰ ਲੈ ਗਿਆ, ਤੇ ਉਸਦੀ ਟਹਲ ਸੇਵਾ ਲਈ ਦਾਸ ਰਖਦਿਤੇ। 'ਜੋ ਹਰਿ ਨਾਮ ਜਪੇ ਨਿਸ ਬਾਸਰ ਔਰ ਕਾ ਨਾਮ ਲੀਆ ਨ ਲੀਆ। ਜਿਸਨੇ ਉਪਕਾਰ ਹ੍ਰਿਦਯ ਧਰਿਆ ਤਿਨ ਔਰ ਸੁਕਰਮ ਕੀਯਾ ਨਾ ਕੀਯਾ। ਜਿਨ ਸਤਯ ਨਿਰੰਤਰ