ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੦ )

ਹੈ ਘਟ ਮੈਂ ਤਿਨ ਮਾਸ ਓ ਚਾਮ ਧੋਆ ਨਾ ਧੋਆ। ਜਹਾਂ ਏਕ ਸਪੂਤ ਹੋਏ ਕੁਲ ਮੈਂ ਤਹਾਂ ਲਾਖ ਕਪੂਤ ਹੋਆ ਨ ਹੋਆ"॥

ਇਕ ਭੈੜੇ ਸਭਾਓ ਵਾਲੇ
ਮੁੰਡੇ ਦੀ ਕਹਾਨੀ।

ਇੱਕ ਛੋਟਾ ਮੁੰਡਾ ਸਾ ਜੇਹੜਾ ਇਹੋ ਜੇਹਾ ਬੇਨਸੀਬਸਾ ਕਿ ਉਸਦਾ ਪਿਓ ਬੜਾ ਭੈੜਾ ਸਾ ਜੇਹੜਾ ਸਦਾ ਸੜੀਅਲ ਤੇ ਕੁੜ੍ਹਦਾ ਰਹਿੰਦਾ ਸਾ, ਉਸਨੇ ਆਪਣੇ ਪੁੱਤ੍ਰਾਂ ਧੀਆਂ ਨੂੰ ਕਦੇ ਕੋਈ ਚੰਗੀ ਮੱਤ ਜਾਂ ਅਕਲ ਦੀ ਗੱਲ ਨਹੀਂ ਦੱਸੀ ਸੀ। ਏਸ ਕਰਕੇ ਇਹ ਛੋਟਾ ਮੁੰਡਾ, ਜੇ ਓਹਦਾ ਪਿਓ ਹੱਛਾ ਹੁੰਦਾ ਤਾਂ ਇਹ ਭੀ ਚੰਗਾ ਅਤੇ ਖੁਸ਼ ਹੁੰਦਾ, ਬੜੇ ਭੈੜੇ ਸੁਭਾ ਵਾਲਾ, ਲੜਾਕਾ, ਛਿੱਟ ਤੇ ਹਰ ਇੱਕ ਨੂੰ ਮੰਦਾ ਬੋਲਨ ਵਾਲਾ ਬਨ ਗਿਆ। ਕਈ ਵਾਰੀ ਓਸਤੋਂ ਵੱਡਿਆਂ ਮੁੰਡਿਆਂ ਨੇ ਉਹਦੀਆਂ ਸ਼ਰਾਰਤਾਂ ਕਰਕੇ ਉਹਨੂੰ ਬੜਾ ਸਖਤ ਮਾਰਿਆ, ਤੇ ਕਈ ਵਾਰ ਉਸਤੋਂ ਛੋਟੇ ਭੀ ਉਹਨੂੰ ਮਾਰਦੇ ਸਨ, ਕਿਉਂਕਿ ਭਾਵੇਂ ਓਹ ਬੜਾ ਗਾਲੀਆਂ ਦੇਨ ਵਾਲਾ ਤੇ ਝਾਗੜੂ ਸਾ ਓਹ ਹੱਥੋ ਪਾਈ ਨੂੰ ਚੰਗਾ ਨਹੀਂ ਸਮਝਦਾ ਸਾ ਤੇ ਅਕਸਰ ਲੜਾਈ ਵੇਲੇ