ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/34

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

( ੩੧ )

ਨੱਠ ਹੀ ਜਾਂਦਾ ਸਾ ਅਤੇ ਦਲੇਰੀ ਨਾਲ ਕਿਸੇ ਦਾ ਸਾਹਮਨਾ ਨਹੀਂ ਕਰਦਾ ਸਾ ਏਸ ਛੋਟੇ ਮੁੰਡੇ ਦਾ ਇੱਕ ਡਗ ਕੁੱਤਾ ਸਾ ਜਿਸਦਾ ਸੁਭਾਓ ਇਸ ਮੁੰਡੇ ਜਿਹਾ ਹੀ ਸਾ। ਉਹ ਬੜਾ ਦੁਖਦਾਈ ਤੇ ਸੜੀਅਲ ਸਾ, ਜੇਹੜਾ ਘੋੜਾ ਦੇਖਦਾ ਸਾ ਉਹਦੇ ਪਿੱਛੇ ਭੌਂਕਦਾ ਭੌਂਕਦਾ ਦੌੜਦਾ ਸਾ ਤੇ ਜਿੱਥੇ ਭੇਡਾਂ ਦੇਖਦਾ ਸਾ ਓਨ੍ਹਾਂ ਨੂੰ ਤੰਗ ਕਰਦਾ ਸਾ। ਇਨਾਂ ਗੱਲਾਂ ਕਰਕੇ ਉਸ ਥਾਂ ਦੇ ਸੱਭੇ ਲੋਕ ਉਸ ਕੁੱਤੇ ਤੇ ਓਸ ਮੁੰਡੇ ਨੂੰ ਬੜਾ ਬੁਰਾ ਸਮਝਦੇ ਸਨ॥

ਇਕ ਦਿਨ ਉਸ ਮੁੰਡੇ ਦਾ ਪਿਓ ਸਵੇਰੇ ਹੀ ਸ਼ਰਾਬ ਖਾਨੇ ਨੂੰ ਜਾਨ ਵਾਸਤੇ ਉੱਠਿਆ ਜਿੱਥੇ ਉਹਦੀ ਮਰਜ਼ੀ ਸੀ ਕਿ ਰਾਤ ਤੀਕ ਰਹਾਂਗਾ ਕਿਉਂਕਿ ਉਸ ਦਿਨ ਛੁੱਟੀ ਸੀ। ਜਾਨ ਲੱਗਿਆਂ ਉਸਨੇ ਆਪਣੇ ਪੁੱਤ੍ਰ ਨੂੰ ਕੁਝ ਰੋਟੀ ਤੇ ਮਾਸ ਤੇ ਛੇ ਆਨਿਆਂ ਦੇ ਪੈਸੇ ਦਿੱਤੇ ਅਤੇ ਆਖਨ ਲੱਗਾ ਕਿ ਜਾ ਤੂੰ ਬੀ ਅੱਜ ਸਾਰਾ ਦਿਨ ਸਲ ਸਪੱਟੇ ਕਰ ਜਿਸ ਤਰ੍ਹਾਂ ਮੈਂ ਅੱਜ ਸਾਰਾ ਦਿਨ ਕਰਾਂਗਾ ਮੁੰਡੇ ਨੂੰ ਜਦ ਇਹ ਛੁਟੀ ਮਿਲੀ ਤਾਂਓਹ ਬੜਾ ਖ਼ੁਸ਼ ਹੋਯਾ, ਓਹ ਦਿਨ ਬੜਾ ਚੰਗਾ ਲੱਗਾ ਸਾ ਇਸੇ ਕਰਕੇ ਉਹ ਆਪਨੇ ਸ਼ੇਰੂ ਨਾਓ ਵਾਲੇ ਕੁੱਤੇ ਨੂੰ ਨਾਲ ਲੈਕੇ ਤੁਰ ਪਿਆ॥