ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੨ )

ਓਹ ਥੋੜੀ ਹੀ ਦੂਰ ਗਿਆ ਸੀ ਜਾਂ ਉਹਨੂੰ ਇੱਕ ਛੋਟਾ ਜਿਹਾ ਮੁੰਡਾ ਮਿਲਿਆ ਜੇਹੜਾ ਭੇਡਾਂ ਦੇ ਇੱਜੜ ਨੂੰ ਇੱਕ ਦਰਵਾਜੇ ਦੇ ਵਿੱਚੋਂ ਦੀ ਲੰਘਾਨਾ ਚਾਹੁੰਦਾ ਸਾ। ਛੋਟਾ ਮੁੰਡਾ ਬੋਲਿਆ ਭਈ, ਕ੍ਰਿਪਾ ਕਰਕੇ ਜਰਾ ਠਹਿਰ ਜਾ ਤੇ ਕੁੱਤੇ ਨੂੰ ਆਪਣੇ ਨਾਲ ਰੱਖ ਜਿਸ ਕਰਕੇ ਮੇਰੀਆਂ ਭੇਡਾਂ ਨਾਂ ਡਰਨ। ਭੈੜੇ ਸੁਭਾ ਵਾਲਾ ਬੋਲਿਆ ਹਾਂ ਠੀਕ ਹੈ ਤੂੰ ਚਾਹਨਾ ਹੈਂ ਪਈ ਸਾਰਾ ਦਿਨ ਇੱਥੇ ਉਡੀਕਦਾ ਰਹਾਂ ਜਦ ਤਕ ਤੂੰ ਤੇ ਤੇਰੀਆਂ ਭੇਡਾਂ ਲੰਘ ਜਾਨ। ਸ਼ੇਰੂ ਸ਼ੇਰੂ ਫੜ ਲੇੈ ਭੇਡਾਂ ਨੂੰ! ਸ਼ੇਰੂ ਇਹ ਸੁਨਦਿਆਂ ਹੀ ਭੇਡਾਂ ਦੇ ਇੱਜੜ ਵਿੱਚ ਕੁੱਦਕੇ ਜਾ ਪਿਆ ਤੇ ਉਨ੍ਹਾਂ ਨੂੰ ਭੌਂਕਨ ਤੇ ਵੱਢਨ ਲਗ ਗ੍ਯਾ ਅਤੇ ਭੇਡਾਂ ਡਰ ਨਾਲ ਸਭ ਤਿਤਰ ਬਤਰ ਹੋ ਗਈਆਂ। ਏਸ ਤਰ੍ਹਾਂ ਮਲੂਮ ਹੁੰਦਾ ਸੀ ਜਿਉ ਸ਼ੇਰੂ ਆਪਨੇ ਮਾਲਕ ਵਾਕਨ ਭੇਡਾਂ ਦੀ ਇਹ ਦੁਰਦਸ਼ਾ ਦੇਖ ਕੇ ਖੁਸ਼ ਹੋਯਾ ਹੈ, ਪਰ ਇਸ ਅਪਨੀ ਜਿਤ ਦੇ ਧ੍ਯਾਨ ਵਿੱਚ ਓਹ ਅਚਾਨਕ ਇਕ ਬੁੱਢੇ ਭੇਡੂ ਨੂੰ ਜਾ ਪਿਆ ਜਿਦੇ ਵਿਚ ਭੇਡਾਂ ਦੇ ਇੱਜੜ ਵਿੱਚੋਂ ਸਭਨਾਂ ਕੋਲੋਂ ਵਧਕੇ ਦਲੇਰੀ ਹੈਸੀ, ਓਹ ਭੇਡੂ ਦੌੜਿਆ ਤਾਂ ਨਾ ਸਗੋਂ ਉਸਨੇ ਮੁੜ ਕੇ ਆਪਣੇ ਦੁਸ਼ਮਨ ਨੂੰ ਇਜੇਹੇ ਜ਼ੋਰ ਨਾਲ ਟਕਾਕੇ ਟੱਕਰ ਮਾਰੀ ਜਿਹਦੇ ਨਾਲ ਓਹ ਲੋਟਨ ਪੋਟਨ