ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/311

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧੦)

ਗ੍ਰੈਸਯੋਨੋ—(ਆਪਣੀ ਸਚਿਆਈ ਦੱਸਣੇ ਲਈ ਹੱਥ ਚਾਕੇ) ਮੈਂ ਆਪਣੇ ਇੱਸੇ ਹੱਥ ਨਾਲ ਇਕ ਗੱਭਰੂ ਜਿਹੇ ਮਧਰੇ ਮੁੰਡੇ ਨੂੰ ਜਿਸ ਦਾ ਕੱਦ ਤੇਰੇ ਜਿੰਨਾਂ ਹੀ ਹੋਵੇ ਗਾ, ਓਹਛਾਪ ਦਿੱਤੀ ਹੈ। ਉਹ ਉਸ ਜੁਆਨ ਵਕੀਲ ਦਾ ਮੁਨਸ਼ੀ ਸਾ, ਜਿਸਨੇ ਆਪਣੀ ਚਤੁਰਾਈ ਅਤੇ ਬੁਧਿ ਬਲ ਨਾਲ ਐਂਟੋਨੀਓ ਦੀ ਜਿੰਦ ਬਚਾਈ। ਉਸ ਮੁੰਡੇ ਨੈ ਆਪਣਾ ਮਿਹਨਤਾਨਾ ਮਗਿਆ ਅਤੇ ਮੈਂ ਉਹ ਨੂੰ ਨਾਂਹ ਨ ਕਰ ਸੱਕਿਆ॥

ਪੋਰਸ਼ੀਆ-ਗ੍ਰੈਸਯੈਨੋ, ਤੁਸਾਂ ਜਰੂਰ ਇਹ ਗੱਲ ਖੋਟੀ ਕੀਤੀ ਹੈ, ਕੋਈ ਬੀ ਆਪਣੀ ਪ੍ਯਾਰੀ ਇਸਤ੍ਰੀ ਦੀ ਨਿਸ਼ਾਨੀ ਨੂੰ ਇਸ ਤਰ੍ਹਾਂ ਗੁਆਉਂਦਾ ਹੈ? ਦੇਖੋ ਮੈਂ ਬੀ ਆਪਣੇ ਭਰਤੇ ਨੂੰ ਇਕ ਛਾਪ ਦਿੱਤੀ ਹੈ ਜੋ ਮੈਨੂੰ ਨਿਹਚਾ ਹੈ ਓਹ ਆਪਣੇ ਪ੍ਰਾਨਾਂ ਥੋਂ ਵੱਧ ਪ੍ਯਾਰੀ ਸਮਝ ਕੋਲ ਰੱਖੇਗਾ ਅਤੇ ਸਾਰੇ ਸੰਸਾਰ ਦੀ ਧਨ ਸੰਪਤਾ ਨੂੰ ਉਹਦੇ ਅੱਗੇ ਤੁਛ ਜਾਣੇਗਾ॥

ਏਹ ਸੁਨਕੇ ਬੈਸੈਨੀਓ ਨੇ ਬੜੇ ਸ਼ਰਮਿੰਦੇ ਹੋ ਕੇ ਉੱਤਰ ਦਿੱਤਾ ਕਿ ਓਹ ਛਾਪ ਤਾਂ ਉਸੇ ਵਕੀਲ ਨੇ ਮੈਥੋਂ ਮੰਗੀ ਸੀ, ਅਤੇ ਜਦ ਮੈਂ ਦੇਨੋਂ ਨਾਂਹ ਕੀਤੀ ਤਾਂ ਬਹੁਤ ਗੁੱਸੇ ਹੋਕੇ ਚਲਿਆ ਗਿਆ ਸਾ। ਪ੍ਯਾਰੀ