ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/312

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੧੧)

ਪੋਰਸ਼ੀਆ ਕੀ ਦੱਸਾਂ ਕਿ ਮੈਂ ਅਜੇਹੇ ਕ੍ਰਿਤਘਨਾਂ ਦੇ ਚੱਲਣ ਤੋਂ ਕਿਹਾ ਸ਼ਰਮਿੰਦਾ ਹੋਇਆ। ਓੜਕ ਲਚਾਰ ਹੋਕੇ ਤਾਬੜ ਤੋੜ ਮੈਂ ਛਾਪ ਉਹਦੇ ਕੋਲ ਘੱਲ ਦਿੱਤੀ, ਮੈਨੂੰ ਭਰੋਸਾ ਹੈ ਕਿ ਮੈਨੂੰ ਇਹ ਭੁਲ ਖਿਮਾ ਕਰੋਗੇ ਕਿਉਂ ਕਿ ਜੇ ਤੁਸੀਂ ਆਪ ਉੱਥੇ ਹੁੰਦੀਆਂ ਤਾਂ ਤੁਸੀਂ ਆਪ ਮੇਰੇ ਕੋਲੋਂ ਉਸ ਬੁਧਮਾਨ ਵਕੀਲ ਨੂੰ ਛਾਪ ਦੁਆ ਦੇਂਦੀਆਂ

ਐਂਟੋਨੀਆ—ਮਨੂੰ ਅਰਮਾਨ ਹੈ ਕਿ ਮੈਂ ਬੇਨਸੀਬ ਹੀ ਇਨ੍ਹਾਂ ਬਖੇੜਿਆਂ ਦਾ ਕਾਰਣ ਹਾਂ॥

ਪੋਰਸ਼ੀਆ—ਨਹੀਂ,ਨਹੀਂ, ਆਪ ਬਿਲਕੁਲ ਚਿੰਤਾ ਨਾ ਕਰੋ॥

ਐਂਟੋਨੀਓ—ਤੁਹਾਨੂੰ ਹੱਛੀ ਤਰ੍ਹਾਂ ਮਲੂਮ ਹੈ ਕਿ ਮੈਂ ਬੈਸੈਨੀਓ ਦੀ ਖਾਤਰ ਕੇਹੇ ਪੈਚ ਵਿੱਚ ਆ ਗਿਆ ਸਾਂ। ਜੇ ਉਹ ਪੁਰਖ ਨਾ ਆਉਂਦਾ ਜਿਸਨੂੰ ਤੁਹਾਡੇ ਖੌਂਦ ਨੇ ਛਾਪ ਦਿੱਤੀ ਹੈ ਤਾਂ ਇਸ ਵਿੱਚ ਰਤਾ ਵੀ ਸੰਸਾ ਨਹੀਂ ਕਿ ਆਪਣੀ ਜਿੰਦ ਤੋਂ ਹੱਥ ਧੋ ਬੈਠਾ ਸਾ। ਹੁਣ ਮੈਂ ਫੇਰ ਇੱਕ ਵਾਰ ਤੁਹਾਡੇ ਨਾਲ ਇਕਰਾਰ ਕਰਦਾ ਹਾਂ ਕਿ ਜੇ ਤੁਹਾਡਾ ਰੌਂਦ ਬਚਨਾਂ ਦਾ ਪੂਰਾ ਨਾਂ ਨਿਕਲੇ ਤਾਂ ਮੈਂ ਆਪਣੇ ਪ੍ਰਾਣਾਂ ਨਾਲ ਡੰਨ ਭਰਾਂਗਾ॥