ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/313

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੧੨ )

ਪੋਰਸ਼ੀਆ-ਹੱਛਾ ਤਾਂ ਆਪ ਉਨ੍ਹਾਂ ਦੀ ਜਮਾਨਤ ਦਿੰਦੇ ਹੋ। ਲਓ ਇਹ ਛਾਪ ਵੇਖਕੇ ਉਨ੍ਹਾਂ ਨੂੰ ਤਗੀਦ ਕਰ ਦਿਓ ਕਿ ਕਿਤੇ ਇਹਨੂੰ ਬੀ ਨ ਗੁਆ ਦੇਣ॥

ਬੇਸੈਨੀਓ ਉਸ ਛਾਪ ਨੂੰ ਚੰਗੀ ਤਰ੍ਹਾਂ ਦੇਖ ਭਾਲਕੇ ਬੜਾ ਹੈਰਾਨ ਹੋਇਆ ਕਿਉਂ ਜੋ ਉਹ ਉਹੀਓ ਛਪ ਸੀ ਜਂ ਉਹ ਵਕੀਲ ਦੀ ਭੇਟ ਕਰ ਚੁੱਕਾ ਸਾ॥

ਤਿਸਦੇ ਮਗਰੋਂ ਪੋਰਸ਼ੀਆ ਨੇ ਸਾਰਾ ਬ੍ਰਿਤਾਂਤ ਕਹ ਸੁਣਾਇਆ ਕਿ ਉਹ ਗੱਭਰੂ ਵਕੀਲ ਮੈਂ ਹੀ ਸਾਂ ਅਤੇ ਮੇਰੀ ਨਰਿਸਾ ਮੁਨਸ਼ੀ ਸੀ॥

ਬੇਸੈਨੀਓ ਇਹ ਦੇਖਕੇ ਜੋ ਐਂਟੋਨੀਓ ਦੀ ਜਿੰਦ ਉਸ ਸੁਲੱਖਣੀ ਇਸਤ੍ਰੀ ਦੇ ਉੱਦਮ ਅਤੇ ਚਤੁਰਾਈ ਨਾਲ ਬਚੀ ਹੇ, ਹੱਕਾ ਬੱਕਾ ਰਹਿ ਗਿਆ ਅਤੇ ਬੜਾ ਪਰਸਿੰਨ ਹੋਇਆ॥

ਇਸ ਤੋਂ ਛੁਟ ਪੋਰਸ਼ੀਆ ਨੇ ਹੋਰ ਬੀ ਸ਼ੁਭ ਸਮਾਂ-ਚਾਰ ਐਂਟੋਨੀਓ ਨੂੰ ਦੇਣਾ ਸਾ, ਸਹਿਜ ਸੁਭਾਓ ਹੀ ਉਸਨੂੰ ਕਿਧਰੋਂ ਉਹ ਚਿੱਠੀਆਂ ਮਿਲ ਗਈਆਂ ਸਨ ਜਿਨ੍ਹਾਂ ਵਿੱਚ ਲਿਖਿਆ ਸੀ ਕਿ ਐਂਟੋਨੀਓ ਦੇ ਕੁਰਾਹੇ ਪਏ ਹੋਏ ਜਹਾਜ ਓੜਕ ਨੂੰ ਬੰਨੇ ਆ ਲੱਗੇ ਹਨ, ਸੋ ਓਹ ਚਿੱਠੀਆਂ ਉਸਨੇ