ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੩੪)

ਪਿਆ ਤੇ ਓਹ ਮੁੜ ਫੇਰ ਭੈੜ ਕਰਨ ਲੱਗਾ। ਅਜੇ ਕੁਝ ਦੂਰ ਨ ਸਾ ਗਿਆ ਜੋ ਉਸਨੇ ਇਕ ਕੁੜੀ ਪੌੜੀ ਉੱਤੇ ਅੱਗੇ ਦੁੱਧਦਾ ਘੜਾ ਪੈਰਾਂ ਤੇ ਰਖਕੇ ਬੈਠੀ ਹੋਈ ਵੇਖੀ। ਉਸ ਛੋਟੀ ਕੁੜੀ ਨੇ ਆਖਿਆ ਵੀਰਾ ਮੇਰਾ ਘੜਾ ਚਕਾਜਾ, ਮੇਰੀ ਮਾਂ ਨੇ ਮੈਨੂੰ ਇਹ ਅੱਜ ਸਵੇਰੇ ਲਿਆਓਨ ਨੂੰ ਭੇਜ੍ਯਾ ਸੀ ਤੇ ਮੈਂ ਮੀਲੋਂ ਵਧੀਕ ਦੂਰੋਂ ਲਿਆਈ ਹਾਂ, ਹੁਨ ਮੈਂ ਥੱਕ ਕੇ ਸਾਹ ਲੈਨ ਨੂੰ ਇਸ ਪੌੜੀ ਪੁਰ ਬੈਠ ਗਈ ਹਾਂ ਤੇ ਜੇ ਮੈਂ ਹੁਣੇ ਘਰ ਨਾ ਜਾਵਾਂ ਤਾਂ ਅੱਜ ਕੜ੍ਹੀ ਨਾ ਬਨੇਗੀ ਤੇ ਨਾਲੇ ਮੇਰੀ ਮਾਂ ਮੈਨੂੰ ਗੁੱਸੇ ਹੋਵੇਗੀ। ਮੁੰਡਾ ਬੋਲਿਆ ਸੱਚ ਅੱਜ ਤੂੰ ਕੜ੍ਹੀ ਖਾਏਂਗੀ? ਕੁੜੀ ਨੇ ਕਿਹਾ ਹਾਂ ਦੁੰਬੇ ਦੇ ਕਬਾਬ ਭੀ, ਅੱਜ ਸਾਡੇ ਘਰ ਮੇਰਾ ਬਾਬਾ, ਦੋਵੇਂ ਚਾਚੇ ਤੇ ਮੇਰਾ ਭਰਾ ਭੋਜਨ ਕਰਨਗੇ ਤੇ ਰਾਤੀ ਬੜਾ ਅਨੰਦ ਹੋਵੇਗਾ, ਸੋ ਕ੍ਰਿਪਾ ਕਰਕੇ ਮੇਰੀ ਸਹਾਇਤਾ ਸ਼ਤਾਬੀ ਨਾਲ ਕਗ ਮੁੰਡਾ ਬੋਲਿਆ ਲੈ ਹੁਣੇ ਲੈ, ਇਹ ਕਹਿਕੇ ਉਸਦਾ ਘੜਾ ਚੁਕ ਲਿਆ ਤੇ ਉਸ ਕੁੜੀਦੇ ਸਿਰ ਪੁਰ ਰੱਖਣ ਲੱਗਿਆਂ ਜਿਸ ਵੇਲੇ ਉਹ ਸਿਰਤੇ ਠਹਰਾਓਨ ਲੱਗੀ ਤਾਂ ਅਜਿਹਾ ਧੱਕਾ ਦਿਤੋਸੁ ਜੋ ਘੜਾ ਕੁੜੀ ਉੱਪਰ ਮੂਧਾ ਹੋ ਗਿਆ ਤੇ ਸਾਰਾ ਦੁੱਧ ਰੁੜ੍ਹ ਪਇਆ। ਕੁੜੀ ਚੀਕਾਂ ਮਾਰਕੇ ਰੋਣ ਲਗ ਪਈ ਆਪ ਭੈੜਾ ਖਿੜ ਖਿੜ ਕਰਕੇ ਹੱਸਦਾ ਤੇ