( ੩੫ )
ਏਹ ਗੱਲ ਕਹਿਕੇ ਨੱਠ ਗਿਆ ਜੋ ਬੀਬੀ ਸਲਾਮ ਤੇ ਆਪਣੇ ਬਾਬਿਆਂ ਚਾਚਿਆਂ ਤੇ ਭਰਾਵਾਂ ਨੂੰ ਪੈਰੀ ਪੌਣਾਂ ਆਖੀਂ॥
ਇਸ ਕੁਪੱਤ ਨੇ ਓਸਦਾ ਹੌਸਲਾ ਵਧਾ ਦਿੱਤਾ, ਕਿਉਂਜੋ ਓਸਨੇ ਜਾਤਾ ਮੇਰਾ ਕੁਝ ਵਿਗਾੜ ਨਹੀਂ ਹੋਇਆ, ਓਹ ਆਪਣੀ ਚਤੁਰਾਈ ਦੀ ਵਡਿਆਈ ਕਰਦਾ ਤੁਰ ਗਿਆ ਤੇ ਇਕ ਹਰੇ ਮਦਾਨ ਵਿੱਚ ਜਾ ਵੜਿਆ ਜਿੱਥੇ ਨਿੱਕੇ ੨ ਮੁੰਡੇ ਖੇਡ ਰਹੇ ਸਨ। ਉਨ੍ਹਾਂ ਨੂੰ ਆਖਣ ਲੱਗਾ ਭਈ ਮੈਂ ਭੀ ਖੇਡਨਾਂ ਚਾਹੁੰਦਾ ਹਾਂ, ਓਹਨਾਂ ਮੰਨ ਲਿਆ। ਪਰ ਓਹ ਚਿਰ ਸਾਰਾ ਕਿੱਥੋਂ ਭਲਮਨਸਊ ਨਾਲ ਖੇਡਦਾ ਰਹਿੰਦਾ? ਸੋ ਜਦ ਖੇਨੂੰ ਸੁੱਟਣ ਦੀ ਉਸਦੀ ਵਾਰੀ ਆਈ ਤਾਂ ਸਿੱਧੇ ਪਾਸੇ ਸੁੱਟਣ ਦੇ ਬਦਲੇ ਉਸਨੇ ਉਹ ਇਕ ਪਾਲੀ ਡੂੰਘੀ ਖਾਈ ਵਿੱਚ ਸਟ ਪਾਇਆ। ਨਿੱਕੇ ਮੁੰਡੇ ਝਬਦੇ ਨਾਲ ਦੋੜਕੇ ਵੇਖਨ ਲੱਗੇ ਜੋ ਖੇਨੂੰ ਕਿੱਥੇ ਗਿਆ ਜਾਂ ਸਾਰੇ ਮੁੰਡੇ ਕੰਢੇ ਤੇ ਖਲੇ ਵੇਖਦੇ ਸਨ, ਤਾਂ ਉਸ ਭੈੜੇ ਨੇ ਸਬ ਥੀਂ ਉਰਲੇ ਮੁੰਡੇ ਨੂੰ ਜੋਰ ਨਾਲ ਧੱਕਾ ਦਿੱਤਾ,ਉਹ ਮੁੰਡਾ ਸੰਬਲ ਨਾ ਸੱਕਿਆ ਤੇ ਦੂਜੇ ਤੇ ਜਾ ਪਿਆ, ਦੂਜਾ ਤੀਜੇ ਤੇ, ਇਸ ਪ੍ਰਕਾਰ ਸਾਰੇ ਮੁੰਡੇ ਖਾਈ ਵਿੱਚ ਤਿਲਕ ਗਏ। ਓਹ ਸਾਰੇ ਝਟ ਨਿਕਲ ਆਏ ਪਰ ਉਨ੍ਹਾਂ ਦੇ ਕੱਪੜੇ