ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੬ )

ਲੱਤੇ ਖ਼ਰਾਬ ਹੋ ਗਏ, ਓਹ ਰਲਕੇ ਭੈੜੇ ਮੁੰਡੇ ਨੂੰ ਮਾਰਨ ਕੁੱਟਨ ਲੱਗੇ ਸਨ ਜੋ ਉਸਨੇ ਆਪਨੇ ਸ਼ੇਰੂ ਦੀ ਪਿੱਠ ਤੇ ਥਾਪੀ ਦਿੱਤੀ ਤੇ ਮੁੰਡਿਆਂ ਦੇ ਮਗਰ ਪਾ ਦਿੱਤਾ। ਜਾਂ ਓਹ ਘੁਰਕਨ ਤੇ ਭੌਂਕਨ ਲੱਗਾ ਤਾਂ ਮੁੰਡੇ ਠਠੰਬਰ ਗਏ। ਇਸ ਤਰਹ ਉਹ ਦੂਜੀਵਾਰ ਭੀ ਸੁੱਕਾ ਨਿਕਲ ਗਿਆ॥

ਅੱਗੇ ਜਾਕੇ ਉਸਨੂੰ ਇਕ ਛੱਪੜ ਵਿਚ ਇਕ ਖੋਤਾ ਚੁਗਦਾ ਮਿਲਿਆ, ਮੁੰਡੇ ਨੇ ਦੇਖਿਆ ਜੋ ਨੇੜੇ ਤਾਂ ਕੋਈ ਭੀ ਨਹੀਂ, ਆਓ ਇਸਦੀ ਖਬਰ ਲਈਏ। ਉਸਨੇ ਜਾਕੇ ਇਕ ਕੰਡਿਆਂ ਵਾਲੀ ਛਮਕ ਤੋੜ ਲਈ ਤੇ ਖੋਤੇ ਦੀ ਪੁਛ ਹੇਠਾਂ ਦੇ ਦਿੱਤੀ ਤੇ ਸ਼ੇਰੂ ਨੂੰ ਓਸਦੇ ਮਗਰ ਪਾਕੇ ਓਸ ਵਿਚਾਰੇ ਜਨਾਓਰ ਨੂੰ ਦੁਖੀ ਤੇ ਡਰਦਾ ਦੇਖਕੇ ਵੱਡਾ ਪ੍ਰਸੰਨ ਹੋਇਆ,ਕਿਉਂਕਿ ਜਾਂ ਉਹ ਖੋਤੇ ਨੂੰ ਭੌਂਕਦਾ ਤੇ ਪਿਛਲੀਆਂ ਟੰਗਾਂ ਨੂੰ ਵੱਢਦਾ ਸੀ ਤਾਂ ਉਸ ਵੇਲੇ ਓਸਨੂੰ ਅਜਿਹਾ ਟੀਟਣਾ ਸਿਰ ਪਰ ਲੱਗਾ ਜੋ ਮਰਕੇ ਜਿਮੀ ਤੇ ਡਿੱਗ ਪਿਆ। ਜਾਂ ਮੁੰਡੇ ਨੇ ਸ਼ੇਰੂ ਡਿੱਗਾ ਵੇਖਿਆ ਓਸਦੀ ਜਰਾ ਪਰਵਾਹ ਨ ਕਰਕੇ ਓਸਨੂੰ ਓਥੇ ਹੀ ਛੱਡਕੇ ਅੱਗੇ ਤੁਰ ਪਿਆ, ਤੇ ਜਦ ਭੁੱਖ ਲੱਗੀ ਤਾਂ ਉਹ ਸੜਕ ਦੇ ਕੰਢੇ ਬੈਠਕੇ ਰੋਟੀ ਖਾਣ ਲੱਗਾ॥