ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭ )

ਅਜੇ ਉਸਨੂੰ ਬੈਠਿਆਂ ਚਿਰ ਨਾ ਹੋਇਆ ਸਾ ਜੋ ਉਥੇ ਇਕ ਕੰਗਲਾ ਅੰਨ੍ਹਾਂ ਡੰਗੋਰੀ ਨਾਲ ਰਸਤਾ ਟੋਂਹਦਾ ਆ ਗਿਆ। ਮੁੰਡਾ ਬੋਲਿਆ ਫਕੀਰ ਸਾਈਂ ਸਲਾਮ, ਦੱਸ ਖਾਂ ਕੁੜੀ ਸਿਰ ਪੁਰ ਅੰਡਿਆਂ ਦਾ ਛਿੱਕੂ ਲਈ ਸਾਵੀ ਘਗਰੀ ਤੇ ਪੱਠੇ ਦੀ ਟੋਪੀ ਵਾਲੀ ਜਾਂਦੀ ਦੇਖੀਆ? ਓਸਨੇ ਉੱਤਰ ਦਿੱਤਾ ਭਈ ਰਾਮ ਤੇਰਾ ਭਲਾ ਕਰੇ ਮੈਂ ਤਾਂ ਨਦਾਰਦ ਅੰਨ੍ਹਾ ਹਾਂ ਮੈਨੂੰ ਤਾਂ ਜਿਮੀਂ ਅਸਮਾਨ ਤੇ ਕੱਖ ਨਹੀਂ ਲੱਭਦਾ, ਮੈਨੂੰ ਵੀਹ ਵਰ੍ਹੇ ਅੰਨ੍ਹਿਆਂ ਹੋਇਆਂ ਗੁਜਰ ਚੁਕੇ ਹਨ ਤਾਂ ਮੈਨੂੰ ਲੋਕ ਅਨਾਥ ਬੱਦਾ ਰੱਚੜ ਕਰਕੇ ਆਖਦੇ ਹਨ।

ਭਾਵੇਂ ਓਹ ਬੁੱਢਾ ਅਜਿਹਾ ਤਰਸ ਤੇ ਦਾਨ ਦਾ ਅਧਿਕਾਰੀ ਸਾ ਪਰ ਓਸ ਦੁਸ਼ਟ ਖੋਟੇ ਸੁਭਾ ਵਾਲੇ ਮੁੰਡੇ ਨੇ ਉਸ ਨਾਲ ਭੀ ਹੱਥ ਕਰਨ ਦੀ ਸਲਾਹ ਕੀਤੀ। ਓਹ ਝੂਠਾ ਤੇ ਵੱਡਾ ਦਗੇਬਾਜ ਤਾਂ ਹੈ ਸਾ, ਉਸ ਫ਼ਕੀਰ ਨੂੰ ਐਉਂ ਬੋਲਿਆ। ਬੁੱਢਿਆ ਫਕੀਰਾ ਮੈਂ ਤੇਰੇ ਵੱਲੋਂ ਬਹੁਤ ਦੁਖੀ ਹੋਇਆ ਹਾਂ, ਮੈਂ ਰੋਟੀ ਖਾਨ ਲੱਗਾ ਹਾਂ ਜੇ ਤੂੰ ਮੇਰੇ ਪਾਸ ਆ ਬੈਠੇ ਤਾਂ ਮੈਂ ਤੈਨੂੰ ਆਪਣੇ ਹੱਥ ਨਾਲ ਕੁਝ ਹਿੱਸਾ ਖੁਵਾਲਦਿਆਂ। ਫਕੀਰ ਨੇ ਉਸਦਾ ਧੰਨਵਾਦ ਕੀਤਾ