( ੬੨ )
ਕਦਾਈਂ ਗਰਮ ਸੂਟਿਆਂ ਪੁਰ ਨ੍ਹਾਉਂਦਾ ਨਜ਼ਰ ਆਇਆ ਹੈ ਜੇਹੜੇ ਪਹਾੜ ਵਿਚੋਂ ਵਗਦੇ ਹਨ, ਤੇ ਜਿੱਥੇ ਕਦੀ ਕੁਦਾਈਂ ਭੀ ਓਥੋਂਂਦਾ ਕੋਈ ਵਸਨੀਕ ਨਹੀਂ ਗਿਆ। ਉਸ ਦੂਜੇ ਉ ਆਖਨ ਲੱਗਾ ਜੋ ਗੱਲ ਇਹ ਹੈ ਜੋ ਉਸਦਾ ਤੁਰਿ ਆਪਨੀ ਮਾਂ ਉੱਤੇ ਹੋਨ ਕਰਕੇ ਉਹ ਬਹੁਤ ਗਰਮ ਪਾਸੇ ਤੇ ਰਹਿੰਦਾ ਹੈ। ਏਹ ਖੌਲਦਾ ਪਾਨੀ ਹੈ ਤੇ ਓਹ ਨਸਦੇ ਬਲ ਨੂੰ ਵਧਾਉਂਦਾ ਹੈ॥
ਵਾਸੁੂ ਪੁੱਛਨ ਲੱਗਾ ਜੋ ਓਹ ਤਕੜਾ ਕਾਮਾਂ ਹੈ? ਉਸਦੇ ਪਿਤਾ ਨੇ ਉੱਤਰ ਦਿੱਤਾ ਭਈ ਸਨੀ ਸੁਨਾਈ ਗੱਲ ਕਰਨਾਂ ਜੋ ਓਹ ਸਾਥੋਂ ਦੋਹਾਂ ਭਰਾਵਾਂ ਥੀਂ ਵਧੀਕ ਕਮ ਕਰ ਲੈਂਦਾ ਹੈ, ਪਰ ਓਸਦਾ ਫੜਨਾ ਤੇ ਬੰਨ੍ਹਕੇ ਰੱਖਣਾ ਔਖਾ ਹੈ,ਕਿਉਂ ਜੋ ਉਹ ਮਰੁਤ ਨਾਲੋਂ ਉੱਕਾਈ ਉਲਰਾਂ ਹੈ, ਬੰਨ੍ਹਕੇ ਰੱਖੇ ਬਿਨਾਂ ਕੰਮ ਨਹੀਂ ਕਰਦਾ ਤੇ ਨਾਲੇ ਓਹ ਵੱਡਾ ਖਵਾਕਲ ਹੈ। ਵਾਸੂ ਬੋਲਿਆ ਜੇ ਇਹ ਗੱਲ ਹੈ ਤਾਂ ਉਸਦੀ ਵੱਡੀ ਖੂਬੀ ਤਾਂ ਦੂਰ ਹੋ ਗਈ, ਕਿਉਂ ਜੋ ਜੇਕਰ ਉਸਦਾ ਸਰੀਰ ਤੁਹਾਡੇ ਸਰੀਰ ਦੇ ਲਗ ਭਗ ਹੈ ਤਾਂ ਉਸਨੂੰ ਰਜਾਉਨਾ ਬਾਹਲਾ ਔਖਾ ਹੋਵੇਗਾ, ਤੇ ਜਿੰਨਾਂ ਉਸਦੇ ਕੰਮ ਥੀਂ ਮੈਨੂੰ ਨਫ਼ਾ ਹੋਊ ਉੱਨਾਂ ਹੈ ਓਹਦੀ ਰੋਟੀ ਟੁੱਕਰ ਤੇ ਲਗ ਜਾਊ॥