ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੩ )

ਦੈਂਤ ਆਖਨ ਲੱਗਾ———ਡਰ ਨਾਂ, ਉਸਦਾ ਭੋਜਨ ਤਾਂ ਲੱਕੜੀਆਂ ਕੋਲੇ ਹਨ ਜੇਹੜੇ ਬਲਦੇ ਬਲਦੇ ਓਹ ਨਿਗਲਦਾ ਜਾਂਦਾ ਹੈ। ਜਿੰਨਾਂ ਵਧੀਕ ਖਾਊ ਉੱਨਾਂ ਵਧੀਕ ਕੰਮ ਕਰੇਗਾ ਪਰ ਉਸਨੂੰ ਕੈਦ ਰੱਖੇਂਗਾ ਤਾਂ, ਜਿਹਾ ਕੁ ਮੈਂ ਪਹਿਲੇ ਦੱਸ ਚੁਕਾ ਹਾਂ, ਪਰ ਸਾਨੂੰ ਏਡਾ ਵੱਡਾ ਬੰਦੀਖਾਨਾਂ ਕਿੱਥੋਂ ਲੱਭੇਗਾ ਜਿਸਦੇ ਅੰਦਰ ਦੈਂਤ ਨੂੰ ਕਾਬੂ ਕਰ ਰਖੀਏ? ਦੈਂਤਨੇ ਉੱਤਰ ਦਿਤਾ ਭਾਵੇਂ ਓਹ ਕਦੀ ਅਕਾਸ ਨੂੰ ਜਾ ਲਗਦਾ ਹੈ ਪਰ ਕਦੀ ਸੁੰਗੜ ਕੇ ਥੋੜੇ ਜਿਹੇ ਥਾਓਂ ਵਿੱਚ ਸਮਾ ਜਾਂਦਾ ਹੈ, ਤੇ ਜਿੰਨੀ ਥੋੜੀ ਥਾਓਂ ਵਿੱਚ ਤੂੰ ਉਸਨੂੰ ਹੋੜੇ ਰੱਖੇੰਗਾ, ਉੱਨਾ ਹੀ ਓਹ ਬਾਹਲਾ ਕੰਮ ਕਰੇਗਾ। ਵਾਸੂ ਬੋਲਿਆ ਭਲਾ ਬਈ ਇਹ ਕੈਦ ਵਿੱਚ ਰਾਜੀ ਕੀ ਰਹਿੰਦਾ ਹੋਊਗਾ? ਵਰਣ ਨੇ ਆਖਿਆ, ਨਹੀਂ ਓਹ ਤਾਂ ਛੁਟਕਾਰਾ ਪਾਨ ਲਈ ਕੰਮ ਕਰਦਾ ਹੈ ਤੇ ਮਰੁਤ ਵਾਂਗ ਓਹ ਭੀ ਖੁਲ੍ਹਾ ਰਹਿਨਾ ਲੋਚਦਾ ਹੈ। ਮੈਂ ਤੈਨੂੰ ਸਲਾਹ ਦਸਨਾਂ ਜੋ ਤੂੰ ਜਾਕੇ ਟੁੱਟੇ ਹੋਏ ਜਹਾਜ਼ ਵਿੱਚ ਦੇਖ ਜੋ ਕੋਈ ਲੋਹੇ ਜਾਂ ਤਾਂਬੇ ਦਾ ਬਰਤਣ ਅਜਿਹਾ ਪੱਕਾ ਹਵ ਜਿਸਦੇ ਵਿੱਚ ਜੀਉਂਦਾ ਜਾਗਦਾ ਕਾਬੂ ਰਹੇ ਤੇ ਕੰਮ ਕਰੇ॥

ਵਾਸੂ ਨੇ ਸਾਰੀ ਵਸਤੀ ਪਾਸੋਂ ਪੁੱਛਿਆ ਤੇ ਓੜਕ ਨੂੰ ਇਕ ਆਦਮੀ ਪਾਸ ਇੱਕ ਚੱਟੂ ਵਰਗਾ ਬਰਤਨ