ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੫ )

ਆਖਨ ਲੱਗਾ ਜੋਤੁਸੀ ਮੈਨੂੰ ਕੰਮ ਦੱਸੋਗੇ ਮਾਂ ਸਿਰਦੇ ਜੋਰ ਕਰਾਂਗਾ, ਪਰ ਦਾਣੇ ਪੀਹਣੇ ਅਰ ਸ਼ਤੀਰੀਆਂ ਚੱਕਨੀਆਂ ਮੇਰੀ ਸ਼ਾਨ ਥੀਂ ਬਾਹਰ ਹਨ। ਮੈਂ ਰੂੰ ਤੇ ਉੱਨ ਦੇ ਕਾਰਖਾਨੇ ਚਲਾ ਸਕਨਾਂ ਹਾਂ, ਜਾਂ ਖਾਣ ਵਿੱਚੋਂ ਕੋਲੇ ਅਰ ਪਾਣੀ ਬਾਹਰ ਖਿੱਚ ਲਿਆ ਸੱਕਨਾਂ। ਇਸ ਕਾਰਨ ਲੋਕਾਂ ਨੇ ਕੱਪੜੇ ਬਨਾਉਣ ਦਾ ਕਾਰਖਾਨਾਂ ਅੱਡ ਦਿੱਤਾ ਤੇ ਥੋੜੇ ਹੀ ਵਰ੍ਹਿਆਂ ਪਿੱਛੋਂ ਉਸ ਵਸਤੀ ਵਿੱਚ ਧਨ ਦੌਲਤ ਬਾਹਲੀ ਵਧ ਗਈ। ਇਹ ਸਾਰੇ ਉਪਕਾਰ ਵਰਨ, ਮਰੁਤ ਅਰ ਭਾਫ਼ ਦੈਂਤ ਦੇ ਸਨ, ਤੇ ਸਭ ਥੀਂ ਵਧੀਕ ਭਾਫ਼ ਦੈਂਤ ਦੇ। ਉਸ ਥਾਉਂ ਦੇ ਵਸਨੀਕ ਭੀ ਵੇਹਲੇ ਨਾ ਸੇ ਰਹਿੰਦੇ,ਦੈਂਤਾਂ ਵਾਸਤੇ ਕੰਮ ਤਿਆਰ ਕਰਨਾਂ ਤੇ ਉਨ੍ਹਾਂ ਦੇ ਕੀਤੇ ਹੋਏ ਕੰਮ ਨੂੰ ਸੰਭਾਲਨਾਂ ਭੀ ਬਥੇਰਾ ਕੰਮ ਸਾ। ਇਸ ਪ੍ਰਕਾਰ ਨਾਲ ਉਸ ਦੇਸ ਵਿੱਚ ਵਣਜ ਵਿਹਾਰਦਾ ਬਾਹਲਾ ਪਰਚਾਰ ਹੋ ਪਿਆ ਤੇ ਉਸ ਸਮੇਂ ਥੀਂ ਪਿੱਛੇ ਵਾਧਾ ਹੀ ਪੈਂਦਾ ਗਿਆ॥

ਬੁੱਢਾ ਵਣਜਾਰਾ,ਜਿਨੂੰ ਇੱਡੀ ਲੰਮੀ ਬਾਤ ਕਰਦਿਆਂ ਸਾਹ ਚੜ੍ਹ ਗਿਆ ਸਾ, ਬੋਲਿਆ ਭਈ ਮੇਰੀ ਵਾਰਤਾ ਹਨ ਮੁੱਕ ਗਈ ਹੈ। ਲਾਲੂ ਬੋਲਿਆ ਭਈ ਵੱਡੀ ਸੋਹਨੀ ਕਹਾਨੀ ਹੈ ਤੇ ਦੈਤਾਂ ਵਾਲੀ ਹੈ, ਬੁੱਧੂ ਬੋਲਿਆ