ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੬ )

ਜੇਕਰ ਇਸਦਾ ਤਾਤਪਰਜ ਮਲੂਮ ਹੋਵੇ ਤਾਂ ਮੈਂ ਭੀ ਪਰਸੰਨ ਹੋ ਜਾਵਾਂ,ਕਿਉਂ ਜੋ ਪਰਮੇਸ਼ਰ ਨੇ ਸਾਨੂੰ ਇਸ ਪ੍ਰਕਾਰ ਦੀਆਂ ਮੱਦਤਾਂ ਨਹੀਂ ਬਖਸ਼ੀਆਂ ਤਾਂ ਇਜੇਹੀਆਂ ਵਸਤਾਂ ਦੀ ਲਾਲਸਾ ਉਪਜਾਵਣ ਦਾ ਤੇ ਜੋ ਪਦਾਰਥ ਸਾਡੇ ਕੋਲ ਹੈਨ ਉਨ੍ਹਾਂ ਥੀ ਸਾਡਾ ਜੀ ਖੱਟਾ ਕਰਾਉਣਦਾ ਕੀ ਲਾਭ ਹੈ?

ਇਨ੍ਹਾਂ ਗੱਲਾਂ ਦਾ ਕੀ ਅਰਥ

ਹੋਇਆ॥

ਬੁੱਢੇ ਨੇ ਹੱਸਕੇ ਆਖਿਆ ਤੁਸਾਨੂੰ ਪੱਕਾ ਬਿਸ੍ਵਾਸ ਹੈ ਜੋ ਏਹੋ ਜੇਹੀ ਮੱਦਤ ਤੁਸਾਡੇ ਲਈ ਕੋਈ ਨਹੀਂ, ਮੈਂ ਆਪਨੀ ਕਹਾਨੀ ਦਾ ਤਾਤਪਰਜ ਤਾਂ ਦੱਸਾਂ ਪਰ ਕਿਰਪੀ ਆਖੇਗੀ ਕਹਾਨੀ ਦੇ ਮਗਰ ਨਸੀਹਤ ਲਾ ਦਿੱਤੀ ਸੁ, ਸੋ ਮੇਰੀ ਸਮਝ ਵਿੱਚ ਚੰਗੀ ਗੱਲ ਇਹ ਹੈ ਜੋ ਤੁਸੀਂ ਸਾਰੇ ਬਾਲਕ ਜਾਕੇ ਸੌਂ ਰਹੇ। ਕਿਰਪੀ ਤੇ ਭਾਗਣ, ਜੇਹੜੀਆਂ ਉਬਾਸੀਆਂ ਪਈਆਂ ਲੈਂਦੀਆਂ ਸਨ, ਇਹ ਗੱਲ ਮੰਨ ਗਇਆ ਪਰ ਹੋਰ ਬਾਲ ਤਰਲੇ ਕਰਨ ਲੱਗੇ ਜੋ ਸਾਨੂੰ ਠੈਰਨ ਦਿਓ, ਅਸਾਂ ਕਹਾਨੀ ਸੁਨਨੀ ਹੈ॥