ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੮ )

ਲਈ ਧਰ ਦੇਂਦੇ ਸਨ, ਓਹ ਕੀ ਸੀ? ਬੇੜੀ, ਠੀਕ ਹੈ ਭਈ,ਤੇ ਉਹ ਲੰਮਾਂ ਵਾਂਸ ਦੈਂਤ ਨੂੰ ਹੱਕਣ ਲਈ ਜੇਹੜਾ ਰੱਖਿਆ ਸਾ ਉਹ ਚੱਪਾ ਹੈ। ਭਈ ਮੰਨਣਾ ਪਇਆ ਜੋ ਤੇਰੀ ਬਾਰਤਾ ਵਿੱਚ ਜਿੱਨਾਂ ਝੂਠ ਹੈ ਓੱਨਾਂ ਹੀ ਸੱਚ ਵੀ ਹੈ॥

ਵਣਜਾਰਾ ਆਖਨ ਲੱਗਾ ਤੇ ਮਰੁਤ, ਅਜੇ ਇੰਨਾ ਹੀ ਬੋਲਿਆ ਸਾ ਜੋ ਭਾਨਾਂ ਗੱਲ ਟੁੱਕਕੇ ਬੋਲ ਪਇਆ ਭਈ ਸਹਿਜ ਕਰੋ ਮੈਂ ਦੱਸਨਾਂ ਮਰੁਤ ਕੀ ਹੈ। ਰਤੀਕ ਸੋਚ ਕੇ ਕਹਿਨ ਲੱਗਾ,ਮੇਰੀ ਸਮਝ ਵਿੱਚ ਮਰੁਤ ਵਗਦੀ ਵਾਓ ਹੈ, ਤੇ ਜਰੂਰ ਹਵਾ ਹੀ ਚੱਕੀ ਨੂੰ ਦਾਨੇ ਪੀਹਨ ਲਈ ਚਲਾਉਂਦੀ ਹੈ। ਹਾਕੂ ਵਿਚਾਰ ਨਾਲ ਕਹਿਨਲੱਗਾ ਪੌਣ ਇੱਕ ਹੋਰ ਦੈਂਤਾਂ ਵਰਗੀ ਸ਼ਕਤ ਹੈ, ਜਿਸ ਲਈ ਅਸੀ ਪਰਮੇਸਰ ਦਾ ਕਦੀ ਧੰਨਵਾਦ ਨਹੀਂ ਕੀਤਾ। ਮੁੜ ਬੋਲਿਆ ਪਿਆਰੇ ਮਿਤਰਾ ਤੇਰੀ ਬਾਰਤਾ ਥੀਂ ਮੈਨੂੰ ਇਹ ਸਿੱਖਿਆ ਲਾਭ ਹੋਈ ਹੈ ਜੋ ਸਾਡੇ ਕੋਲ ਉਹ ਚੰਗੇ ਕ ਪਦਾਰਥ ਹਨ ਜੇਹੜੇ ਸਾਨੂੰ ਚਿਤ ਵੀ ਨ ਸਨ, ਤੇ ਅਸੀਂ ਹੁਣ ਦਯਾਲੂ ਈਸ਼ਰ ਦਾ ਸਦਾ ਹਸਾਨ ਮੰਨਦੇ ਰਹਾਂਗੇ। ਪਰ ਦੱਸ ਤਾਂ ਕਿ ਤੀਜੀ ਸ਼ਕਤ ਕੀ ਹੈ ਜੇਹੜੀ ਇਨ੍ਹਾਂ ਦੋਹਾਂ ਨਾਲੋਂ ਵਧਕੇ ਬਲ ਵਾਲੀ ਹੈ॥