ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੦ )

ਨ ਹੁੰਦੀਆਂ ਜੇਕਰ ਵਰਣ ਦੈਂਤ ਹੋਰੀ ਇਹੋ ਜਿਹਾ ਚੰਗਾ ਤਰਖਾਣਾਂ ਕੰਮ ਸ਼ਤੀਰੀਆਂ ਚੀਰਨ ਦਾਂ ਨਾਂ ਜਾਣਦੇ॥

ਬਾਲਾਂ ਦੀ ਮਾਂ ਖੌਰੀ ਹੋ ਕੇ ਬੋਲੀ ਜੋ ਹੁਨ ਰੋਟੀ ਤਾਂ ਖਾਓ। ਕਹਾਣੀ ਮੁੱਕ ਹੀ ਚੁਕੀ ਸੀ ਸੱਭੇ ਨੱਚਦੇ ਤੇ ਟੱਪਦੇ ਤੇ ਕਿਲਕਾਰੀਆਂ ਮਾਰਦੇ ਚਲੇ ਗਏ॥

॥ ਚਿੱਟਾ ਕਬੂਤਰ ॥

ਚੌਧਰੀ ਨੱਥੇ ਦਾ ਪਿਤਾ ਜਰਾ ਸ਼ੂਮ ਸਾ,ਇਸੇ ਲਈ ਜਦ ਚੌਧਰੀ ਨੇ ਮਲਕੀਅੱਤ ਸੰਮ੍ਹਾਲੀ ਤਾਂ ਸਮਰਾਲ ਪਿੰਡ ਬੁਰੇ ਹਾਲ ਵਿੱਚ ਸਾ। ਨਾ ਤਾਂ ਉਸ ਵਿੱਚ ਪੂਰੇ ਕੋਠੇ ਸੇ ਤੇ ਬਹੁਤ ਵਾਰਾਂ ਦੇ ਟੱਬਰ ਇੱਕ ਕੋਠੇ ਵਿੱਚ ਗੁਜਰਾਨ ਕਰਦੇ ਸਨ, ਓਹ ਭੀ ਟੁੱਟੀਆਂ ਕੰਧਾਂ ਤੇ ਚੋਂਦੀ ਛੱਤ ਵਾਲਾ॥

ਚੌਧਰੀ ਨੇ ਸਾਰਿਆਂ ਕੋਠਿਆਂ ਦੀ ਮੁਰੱਮਤ ਕਰਾਈ ਤੇ ਇਕ ਕਤਾਰ ਨਵਿਆਂ ਘਰਾਂ ਦੀ ਬਨਵਾਈ, ਜਿਸਦੇ ਅਖੀਰਲੇ ਸਿਰੇ ਤੇ ਇਕ ਵੱਡੀ ਸਾਰੀ ਦੁਕਾਨ ਉਸਾਰੇ ਲਈ। ਹਰ ਕੋਈ ਨਵਿਆਂ ਘਰਾਂ ਵਿੱਚ ਰਹਿਣਾ ਚਾਹੁੰਦਾ ਸਾ ਤੇ ਹੋਰਨਾਂ ਪਿੰਡਾਂ ਦੇ ਹਟਵਾਨੀਏਂ ਨਵੀਂ ਹੱਟੀ ਕਿਰਾਏ ਤੇ ਮੰਗਦੇ ਸੇ। ਬਿੱਲਾ ਨਾਮੇ ਇਕ ਆਦਮੀ ਵੀਹ ਰੁਪਏ