ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੪ )

ਓਹ ਮੈਨੂੰ ਹੁਣੇ ਪੌਡਿਆਂ ਵਿੱਚ ਪਾਇਆ ਹੋਇਆ ਲੱਭਾ ਹੈ, ਮੈਂ ਹੀ ਇਹ ਖਿੜਕੀ ਭੰਨੀ ਹੋਵੇਗੀ ਅਤੇ ਏਸ ਰਸਤੇ ਕਬੂਤਰ ਵੜ ਆਇਆ ਹੋਵੇਗਾ, ਕਿਉਂ ਜੋ ਟੁੱਟੇ ਹੋਏ ਸ਼ੀਸ਼ੇ ਨਾਲ ਇਕ ਚਿੱਟਾ ਪਰ ਅਟਕਿਆ ਹੋਇਆ ਹੈ॥

ਤਰਖਾਣ ਬੋਲਿਆ ਠੀਕ ਹੈ, ਹੱਟ ਵਿੱਚ ਇੱਸੇ ਦੇ ਹੋਰ ਬੀ ਬਤੇਰੇ ਚਿੱਟੇ ਪਰ ਖਿੱਲਰੇ ਹੋਏ ਹਨ, ਜਿਸ ਥੀਂ ਮਲੂਮ ਪਇਆ ਹੁੰਦਾ ਹੈ ਜੋ ਏਸ ਨੇ ਹੀ ਸ਼ੀਸ਼ੇ ਤੋੜੇ ਹਨ॥

ਮੁੰਡੇ ਨੇ ਮੁੜ ਆਖਿਆ ਜੇ ਮੈਂ ਥੀਂ ਸ਼ੀਸ਼ਾ ਨ ਟੁੱਟਦਾ ਤਾਂ ਓਹ ਅੰਦਰ ਕੀਕਰ ਆ ਵੜਦਾ। ਮੈਂ ਚੁਆਨੀ ਰੋਜ ਖੱਟਨਾ ਹਾਂ,ਮੈਂ ਥੀਂ ਸਾਰਾ ਨੁਕਸਾਨ ਪੂਰਾ ਕਰ ਲਵੋ। ਇਕ ਗੁਵਾਂਢੀ ਦਾ ਇਹ ਕਬੂਤਰ ਹੈ ਤੇ ਮੈਂ ਏਸਨੂੰ ਭਾਵੇਂ ਕੀਹ ਹੋਵੇ ਮਰਵਾਨਾ ਨਹੀਂ ਚਾਹੁੰਦਾ॥

ਚੌਧਰੀ ਨੱਥੇ ਨੇ ਆਖਿਆ ਹੈ ਧਰਮ ਸੀਲ ਮੁੰਡੇ ਏਹ ਲੈ ਕਬੂਤਰ ਜਾਕੇ ਆਪਨੇ ਗੁਵਾਂਢੀ ਨੂੰ ਜਾ ਦੇ। ਮੈਂ ਤੇਰੀ ਖਾਤਰ ਸਭ ਕੁਝ ਬਖਸ਼ਿਆ ਜਾ ਜੇਹੜੀਆਂ ਚੁਆਨੀਆਂ ਕਮਾਉਨਾਂ ਹੈਂ ਓਹ ਸਾਰੀਆਂ ਤੂੰਹੇਂ ਰੱਖ॥