ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੬ )

ਹੈ ਸਾ। ਪਰ ਓਸ ਨਾ ਲਿਆ ਤੇ ਆਖਨ ਲੱਗੀ ਤੂੰ ਹੀ ਇਸ ਦੀ ਜਿੰਦ ਬਚਾਈ ਹੈ ਤੇ ਮੈਂ ਤੈਨੂੰ ਦਿੱਤਾ, ਤੂੰਹੀਓਂ ਇਸ ਨੂੰ ਰੱਖ॥

ਸੋਭੇ ਨੇ ਉਸਦਾ ਧੰਨਵਾਦ ਕੀਤਾ ਤੇ ਕਬੂਤਰ ਨੂੰ ਘਰ ਲੈ ਗਿਆ ਅਤੇ ਓਹ ਉਸ ਨਾਲ ਗਿੱਝ ਗਿਆ। ਸੋਭਾ ਏਡੀ ਦਯਾ ਕਰਦਾ ਸਾ ਜੋ ਕਬੂਤਰ ਦਾ ਉੱਕਾ ਡਰ ਲੈਹ ਗਿਆ, ਅਤੇ ਰਸੋਈ ਪਾਸ ਦੀ ਫਿਰਦਾ ਰਹਿੰਦਾ ਸਾ ਤੇ ਕੁੱਤੇ ਦੀ ਸਫਾਲੀ ਵਿੱਚੋਂ ਹੀ ਚੋਗਾ ਚੁਗ ਲੈਂਦਾ ਸਾ ਉਸਨੇ ਜਨਾਉਰਾਂ ਦੇ ਬਿਰਤਾਂਤ ਦੀ ਇਕ ਪੋਥੀ ਲਿਆਕੇ ਓਸ ਵਿੱਚੋਂ ਕਬੂਤਰਾਂ ਦਾ ਹਾਲ ਪੜ੍ਹਿਆ, ਤੇ ਓਸਥੀਂ ਜਾਂਚ ਕੀਤੀ ਜੋ ਉਹ ਹਲਕਾਰਿਆਂ ਕਬੂਤਰਾਂ ਦੀ ਕਿਸਮ ਦਾ ਸਾ॥

ਸੋਭਾ ਰੇਲਤੇ ਤਾਰ ਦੇ ਸਮੇਂ ਥੀਂ ਪਹਿਲੇ ਦਾ ਸਾ, ਤੇ ਜੇਹੜਾ ਪੰਛੀ ਘੋੜਿਆਂ ਨਾਲੋਂ ਸ਼ਤਾਬੀ ਚਿੱਠੀ ਲੈ ਜਾਵੇ ਉਹ ਡੇ ਮੁੱਲ ਦਾ ਸਮਝਿਆ ਜਾਂਦਾ ਸਾ। ਮੁੰਡੇ ਨੇ ਵਿਚਾਰਿਆਂ ਮੈਂ ਆਪਨੇ ਕਬੂਤਰ ਨੂੰ ਸਿਖਾਲ ਲਵਾਂ। ਚਿਰ ਤਾਂ ਵੱਡਾ ਲੱਗਾ ਪਰ ਓੜਕ ਕਬੂਤਰ ਸੋਧ ਲਿਆ॥

ਸੋਭੇ ਦੇ ਕਬੂਤਰ ਦੀਆਂ ਸਾਰੇ ਦੇਸ ਵਿੱਚ ਗੱਲਾਂ ਹੋਣ ਲੱਗ ਪਈਆਂ ਤੇ ਕਦੀ ਕਦੀ ਓਸਦੇ ਗੁਆਂਢੀ ਉਸ