ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੮ )

ਉਨ੍ਹਾਂ ਕਬੂਤਰ ਨੂੰ ਚਿੱਠੀ ਦੇਕੇ ਬਿੱਲੇ ਦੇ ਭਤੀਜੇ ਵੱਲ ਭੇਜਿਆ ਜੋ ਉਹ ਉਨ੍ਹਾਂ ਨਾਲ ਇੱਕ ਥਾਂ ਚੋਰੀ ਕਰਨ ਲਈ ਆ ਮਿਲੇ। ਪਰ ਕਬੂਤਰ ਸਿੱਧਾ ਸੋਭੇ ਦੇ ਘਰ ਨੂੰ ਉੱਡ ਆਇਆ ਤੇ ਜੀਕੁਰ ਉਸਦੀ ਵਾਦੀ ਸੀ, ਰਸੋਈ ਦੀ ਬਾਰੀ ਨਾਲ ਠਕਠਕ ਕਰਨ ਲੱਗ ਪਇਆ। ਸੋਭਾ ਅਤਿ ਪ੍ਰਸੰਨ ਹੋਕੇ ਉਸ ਨੂੰ ਅੰਦਰ ਵਾੜ ਲੈਨ ਲਈ ਬਾਰੀ ਖੋਲ੍ਹਕੇ ਨੱਠ ਗਿਆ। ਸੋਭਾ ਬੋਲਿਆ ਵੇਖ ਭਾਈਆ ਚਿੱਟਾ ਕਬੂਤਰ ਆ ਗਿਆ ਈ ਮੈਂ ਦੌੜ ਕੇ ਮਾਂ ਨੂੰ ਦੱਸ ਆਵਾਂ॥

ਉਸ ਵੇਲੇ ਕਬੂਤਰ ਨੇ ਆਪਨੇ ਪਰ ਖਲਾਰੇ ਤੇ ਸੋਭੇ ਨੇ ਡਿੱਠਾ ਜੋ ਉਨ੍ਹਾਂ ਦੇ ਹੇਠ ਕਰਕੇ ਇਕ ਮੈਲਾ ਜਿਹਾ ਕਾਗਦ ਦਾ ਪੁਰਜਾ ਬੱਧਾ ਹੋਇਆ ਹੈ। ਓਸ ਨੇ ਕਾਗਦ ਖੋਲ੍ਹ ਲਿਆ ਤੇ ਪੜ੍ਹਦਿਆਂ ਹੀ ਉਸ ਦੀਆਂ ਅੱਖਾਂ ਖੁਲ੍ਹ ਗਈਆਂ, ਅੱਜ ਮੈਨੂੰ ਰਾਤ ਦੇ ਬਾਰਾਂ ਵਜੇ ਨਾਲ ਕੁਬੀ ਬੇਰ ਹੇਠਾਂ ਮਿਲੀਂ ਤੇ ਨਾਲ ਪਿਸਤੌਲ ਲੈਂਦਾ ਆਵੀਂ, ਅੱਜ ਚੌਧਰੀ ਬਾਹਰ ਗਿਆ ਹੋਇਆ ਹੈ। ਆਪਨੇ ਪਿਓ ਨੂੰ ਆਖਿਆ ਭਾਵੇਂ ਤਾਂ ਇਹ ਚੌਧਰੀ ਨੱਥੇ ਨੂੰ ਲੁਟਨਾਂ ਲੋੜਦੇ ਹਨ॥

ਉਸਦਾ ਪਿਤਾ ਬੋਲਿਆ ਇਸ ਪੁਰਜੇ ਥੀਂ ਤਾਂ ਏਹੋ ਮਲੂਮ ਹੁੰਦਾ ਹੈ, ਆ ਅਸੀਂ ਨੱਥੇ ਨੂੰ ਖਵਰ ਤਾਂ ਕਰ