ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੭ )

ਹਨ। ਉਹ ਆਪਣੇ ਘਰ ਆਪੇ ਹੀ ਬਣਾ ਲੈਂਦੇ ਅਤੇ ਕੁਹਾੜੀ ਵਰਤਨ ਦਾ ਚੰਗਾ ਵੱਲ ਜਾਨਦੇ ਹਨ। ਡਾਹਡੀ ਠੰਡ ਹੋਣ ਦੇ ਕਾਰਣ ਟਾਂਵੇਂ ਟਾਵੇਂ ਜਨੌਰ ਰਹਿੰਦੇ ਹਨ ਅਤੇ ਸਬਜੀ ਤਰਕਾਰੀ ਭੀ ਓਥੇ ਨਹੀਂ ਉੱਗਦੀ। ਗੱਲ ਕੀ ਸਪਿਤਜ਼ਬਰਗਨ ਦੇ ਕਿਸੇ ਟਾਪੂ ਵਿੱਚ ਨ ਕੋਈ ਬਿਰਛ ਤੇ ਨਾਂ ਕੋਈ ਬੂਟਾ ਬੱਚਾ ਉਪਜਦਾ ਹੈ, ਏਹ ਗੱਲ ਓਨ੍ਹਾਂ ਮਲਾਹਾਂ ਲਈ ਬੜੀ ਭੌ ਵਾਲੀ ਸੀ॥

ਅੱਗ ਦੇ ਬਗੈਰ ਠੰਡ ਠੁਰਕ ਥੀਂ ਬਚਾ ਨਾ ਸਾ ਹੋ ਸਕਦਾ, ਬਾਲਣ ਬਿਨਾਂ ਅੱਗ ਬਲਣੀ ਤੇ ਮੁੜ ਰਹਣੀ ਕੀਕੁਰ ਸੀ। ਪਰ ਉਨ੍ਹਾਂ ਨੇ ਸਮੁੰਦਰ ਦੇ ਕੰਢੇ ੨ ਫਿਰਦਿਆਂ ਅਨੇਕ ਫੱਟ ਜੇਹੜੇ ਪਾਟੇ ਹੋਏ ਜਹਾਜਾਂ ਦੇ ਰੁੜ੍ਹ ਕੇ ਆ ਲੱਗੇ ਸਨ,ਅਤੇ ਸਮੂਲ ਦੇ ਦਰਖਤ ਜੋ ਦਰਿਆਵਾਂ ਦੀ ਢਾ ਨਾਲ ਪੁਟੇ ਹੋਏ ਸਮੁੰਦਰ ਵਿੱਚ ਆ ਪਏ ਸੇ, ਕੱਠੇ ਕਰ ਆਂਦੇ। ਸਾਰੀਆਂ ਵਸਤਾਂ ਨਾਲੋਂ ਜੇਹੜੀਆਂ ਉਨ੍ਹਾਂ ਨੂੰ ਲਭੀਆਂ ਸਨ, ਲੱਕੜ ਦੇ ਫੱਟ ਜਿਨ੍ਹਾਂ ਨਾਲ ਲੋਹੇ ਦੀ ਲੰਮੀ ਸਾਰੀ ਕੁੰਡੀ ਤੇ ਛੇ ੨ ਇੰਚ ਦੀਆਂ ਮੇਖਾਂ ਜੜੀਆਂ ਹੋਈਆਂ ਸਨ,ਤੇ ਲੋਹੇ ਦੇ ਟੋਟੇ, ਇਹ ਸਾਰੇ ਥੋਕ ਵੱਡੇ ਕੰਮ ਆਏ। ਇਹ ਓਦੋਂ ਕੰਢੇ ਆ ਕੇ ਲੱਗੇ ਜਦ ਮਲਾਹ ਵਿਚਾਰੇ ਦਾਰੂ ਸਿੱਕਾ ਮੁਕਾ ਬੈਠੇ ਸਨ ਤੇ ਪਾਹੜਿਆਂ ਦਾ ਮਾਸ