( ੮੯ )
ਤਸਮਿਆਂ ਨਾਲ ਆਦਮੀ ਦੀ ਬਾਂਹ ਜੇਡੇ ਮੋਟੇ ਡੰਡੇ ਉੱਤੇ ਕੱਸ ਦਿੱਤਾ। ਇਹ ਡੰਡੇ ਓਨ੍ਹਾਂ ਬ੍ਰਿਛਾਂ ਦੀਆਂ ਟਾਹਣੀਆਂ ਨਾਲੋਂ ਵੱਡੇ ਸਨ ਜੇਹੜੇ ਰੁੜ੍ਹ ਕੇ ਕੰਢੇ ਨਾਲ ਆ ਲੱਗੇ ਹੋਏ ਮਿਲੇ ਸਨ। ਇਸ ਪ੍ਰਕਾਰ ਬਰਛੀਆਂ ਲਾ ਕੇ ਬੱਗੇ ਰਿੱਛ ਦਾ ਸ਼ਕਾਰ ਕਰਨ ਦਾ ਮਤਾ ਪਕਾਇਓ ਨੇ, ਤੇ ਵੱਡੇ ਭੌਜਲ ਨਾਲ ਓਸ ਭ੍ਯਾਨਕ ਜਨਾਉਰ ਨੂੰ ਮਾਰ ਲਿਆ ਜਿਸ ਕਰਕੇ ਉਨ੍ਹਾਂ ਨੂੰ ਨਵਾਂ ਖਾਜ ਹੱਥ ਆ ਗਿਆ ਇਸ ਜਨੌਰ ਦੇ ਮਾਸ ਦਾ ਓਨ੍ਹਾਂ ਨੂੰ ਭਲਾ ਸੁਆਦ ਲੱਗਾ, ਕਿਉਂ ਜੋ ਓਹ ਭੇੜ ਦੇ ਮਾਸ ਵਰਗਾ ਸਾ। ਇਹ ਮਲੂਮ ਕਰਕੇ ਉਹ ਵੱਡੇ ਪਰਸੰਨ ਹੋਏ ਜੋ ਨਾੜਾਂ ਚੀਰਕੇ ਮਹੀਨ ਥੀਂ ਮਹੀਨ ਧਾਗੇ ਬਨ ਸਕਦੇ ਸਨ। ਸਾਰਿਆਂ ਲਾਭਾਂ ਥੀਂ ਏਹ ਚੰਗਾ ਲਾਭ ਹੋਇਆ, ਕਿਉਂ ਜੋ ਹੋਰ ਗੁਣ ਤਾਂ ਅੱਗੇ ਚਲਕੇ ਦੱਸਾਂਗੇ ਪਰ ਓਨ੍ਹਾਂ ਥੀ ਵੱਖਰਾ ਏਹ ਫਾਇਦਾ ਹੋਇਆ ਜੋ ਓਨ੍ਹਾਂ ਦੇ ਧਨੁਖ ਲਈ ਰੋਂਦਾ ਆ ਗਿਆ। ਓਨ੍ਹਾਂ ਬੇਨਸੀਬ, ਟਾਪੂ ਵਾਸੀਆਂ ਨੂੰ ਜਾਂ ਬਰਛੀਆਂ ਥੀਂ ਬਾਹਲਾ ਲਾਹ ਹੋਯਾ ਤਾਂ ਓਨ੍ਹਾਂ ਦਾ ਜੀ ਕਰ ਆਇਆ ਜੋ ਲੋਹੇ ਦੇ ਹੋਰ ਟੋਟੇ ਲੈ ਕੇ ਓਸੇ ਤਰਹ ਬਰਛੀਆਂ ਨਾਲੋਂ ਛੋਟੇ ਫਲ ਤੇਜ ਕਰਕੇ ਚੀਲ ਦੀਆਂ ਸਿੱਧੀਆਂ ਤੇ ਪਤਲੀਆਂ ਟਾਹਨੀਆਂ ਲੈ ਕੇ ਰਿੱਛਾਂ ਦੀਆਂ ਨਾੜਾਂ ਦੀ ਤੰਦੀ