ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/93

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੯੦ )

ਨਾਲ ਉਨ੍ਹਾਂ ਨੂੰ ਕੱਸ ਕੇ ਬੰਨ੍ਹ ਦਈਏ, ਤੇ ਸਮੁੰਦ੍ਰੀ ਪੰਖੇਰੂਆਂ ਦੇ ਪਰ ਬਰੀਕ ਤੰਦੀ ਨਾਲ ਤੀਰਾਂ ਦੇ ਪਿਛਲ ਦਾ ਵਲ ਘੁੱਟਕੇ ਕੱਸ ਦਈਏ। ਇਸ ਤਰਹਾਂ ਉਨ੍ਹਾਂ ਨੂੰ ਧਨੁਖ ਤੇ ਬਾਨ ਮਿਲ ਗਏ, ਉਨ੍ਹਾਂ ਦੀ ਇਹ ਚਤੁਰਾਈ ਉਮੈਦ ਨਾਲੋਂ ਵਧਕੇ ਫਲਦਾਈ ਹੋਈ, ਕਿਉਂ ਜੋ ਉਨ੍ਹਾਂ ਨੇ ਧਨੁਖ ਬਾਨ ਨਾਲ ਢਾਈ ਸੌ ਪਾਹੜੇ ਤੇ ਅਨੇਕ ਬੱਗੇ ਤੇ ਨੀਲੇ ਲੂੰਬੜ ਸ਼ਿਕਾਰ ਕੀਤੇ, ਮਾਸ ਖਾਨ ਦੇ ਕੰਮ ਆ ਗਿਆ ਓਨ੍ਹਾਂ ਦੇ ਚਮੜੇ ਦੇ ਕੱਪੜੇ ਤੇ ਹੋਰ ਬਨਾਉਤਾਂ ਕਰੜੀ ਠੰਡ ਦੇ ਬਚਾ ਜੋਗੀਆਂ ਬਨਾ ਲਈਆਂ, ਜੇਹੜੀ ਧਰੂ ਪਾਸਲੇ ਦੇਸਾਂ ਵਿੱਚ ਪੈਂਦੀ ਹੈ। ਪਰ ਓਨ੍ਹਾਂ ਨੇ ਦਸਾਂ ਨਾਲੋਂ ਵਧੀਕ ਬੱਗੇ ਰਿੱਛ ਨਾ ਮਾਰੇ, ਓਹ ਭੀ ਬੜੇ ਬਲਵਾਨ ਤੇ ਜਾਲਮ ਹੁੰਦੇ ਹਨ ਤੇ ਆਪਣੀ ਰੱਖਿਆ ਡਾਹਡੇ ਜੋਰ ਨਾਲ ਕਰਦੇ ਹਨ। ਪਹਿਲਾਂ ਤਾਂ ਮਲਾਹਾਂ ਨੇ ਆਪਣੀ ਲੋੜ ਲਈ ਰਿੱਛ ਤੇ ਚੜ੍ਹਾਈ ਕੀਤੀ ਸੀ ਪਰ ਓਸਤੋਂ ਪਿੱਛੋਂ ਤਾਂ ਉਹੀਓ ਰਿੱਛ ਮਾਰੇ ਜੇਹੜੇ ਇਨ੍ਹਾਂ ਨੂੰ ਖਾਨ ਆ ਪੈਂਦੇ ਸਨ। ਇਹ ਸੱਚੀ ਗੱਲ ਹੈ ਜੋ ਸਾਰੇ ਰਿੱਛ ਜੇਹੜੇ ਮਲਾਹਾਂ ਨੇ ਮਾਰੇ ਸੇ ਇੱਕੋ ਜੇਹੇ ਡਾਹਡੇ ਨ ਸੇ। ਕਿਉਂ ਜੋ ਕੋਈ ਤਾਂ ਘੱਟ ਭੁੱਖਾ ਹੋਨ ਦੇ ਸਬਬ ਬਹੁਤ ਤੰਦੀ ਨਾ ਸਾ ਕਰਦਾ ਤੇ ਨਾਲੇ ਇਹ ਗੱਲ ਹੈ ਜੋ ਕੋਈ