( ੯੧ )
ਕੋਈ ਵੱਡੇ ਮਾਂਸਾਹਾਰੀ ਨ ਸੇ,ਇਸੇ ਕਾਰਣ ਕਈ ਤਾਂ ਜਦ ਮਲਾਹ ਉਨ੍ਹਾਂ ਨੂੰ ਹਟਾਉਣ ਦਾ ਉੱਦਮ ਕਰਨ ਲਗਦੇ ਓਸੇ ਵੇਲੇ ਓਹ ਨੱਠ ਜਾਂਦੇ। ਪਰ ਨਿਤ ਦਿਆਂ ਹੱਲਿਆਂ ਥੀਂ ਓਹ ਵਿਚਾਰੇ ਲਾਚਾਰ ਹੋ ਗਏ, ਸਦਾ ਇਹੋ ਡਰ ਲਗਾ ਰਹਿੰਦਾ ਸਾ ਜੋ ਸਾਨੂੰ ਇਹ ਪਾਪੀ ਖਾਂ ਨਾਂ ਜਾਨ॥
ਨਿਰੇ ਉੱਪਰ ਦੱਸੇ ਜਨਾਉਰ, ਅਰਥਾਤ ਪਾਹੜੇ, ਧੌਲੇ ਨੀਲੇ ਲੂੰਬੜ ਤੇ ਬੱਗੇ ਰਿੱਛ, ਓਹ ਵਿਚਾਰੇ ਜਿੰਨਾਂ ਚਿਰ ਟਾਪੂ ਵਿੱਚ ਰਹੇ ਏਹੋ ਖਾਂਦੇ ਰਹੇ, ਹੋਰ ਕੁਝ ਨ ਹੱਥ ਆਇਆ। ਲੋੜ ਦੁਖ ਦੇਂਦੀ ਹੈ ਤਾਂ ਗੱਲਾਂ ਸੁਝਦੀਆਂ ਹਨ ਏਵੇਂ ਕੋਈ ਦਾ ਨਹੀਂ ਸੁਝਦਾ। ਉਨਾਂ ਮਲਾਹਾਂ ਦੇ ਸਿਰ ਪੁਰ ਜੇਹੜੀ ਬਿਪਤਾ ਪੈ ਗਈ ਸੀ ਓਸਦੇ ਕੱਢਨ ਲਈ ਉਨ੍ਹਾਂ ਅਨੇਕ ਉਪਾ ਕੀਤੇ। ਕੁਝ ਚਿਰ ਤੀਕੁਰ ਤਾਂ ਉਹ ਕਚੇਰਾ ਜਿਹਾ ਹੀ ਮਾਸ ਖਾਂਦੇ ਰਹੇ ਤੇ ਨਾ ਨਾਲ ਰੋਟੀ ਤੇ ਲੂਣ, ਕਿਉਂ ਜੋ ਇਹ ਦੋਨੋ ਪਦਾਰਥ ਉਨਾਂ ਦੇ ਕੋਲ ਨ ਸੇ, ਡਾਹਡੀ ਠੰਡ ਤੇ ਠੀਕ ਚੀਜਾਂ ਨਾ ਹੋਣ ਕਰਕੇ ਉਹ ਆਪਨਾ ਭੋਜਨ ਚੰਗੀ ਤਰਹਾਂ ਪਕਾ ਨਹੀਂ ਸਕਦੇ ਸੇ, ਉਨ੍ਹਾਂ ਦੇ ਕੁੱਲੇ ਵਿੱਚ ਇੱਕੋ ਅੰਗੀਠੀ ਸੀ ਪਰ ਉਹ ਵੀ ਤੰਦੂਰ ਵਾਕਰ ਬਣੀ ਹੋਈ ਜਿਸ ਵਿਚ ਕੋਈ ਵਸਤੁ ਉਬਾਲੀ ਨ ਸੀ ਜਾਂਦੀ। ਲੱਕੜ ਬਾਲਨ ਵੀ ਇੰਨਾਂ ਬਹੁਤ