ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੨ )

ਨਾ ਸਾ ਜੋ ਦੋ ਥਾਈਂ ਅੱਗ ਬਾਲ ਸਕਦੇ। ਜੋ ਭੋਜਨ ਪਕਾਉਨ ਲਈ ਕੁੱਲਿਓਂ ਬਾਹਰ ਚੁੱਲ੍ਹਾ ਬਨਾ ਲੈਂਦੇ ਤਾਂ ਓਸ ਨਾਲ ਨਿੱਘ ਹੁੰਦਾ। ਹੋਰ ਏਹ ਗੱਲ ਜੋ ਬਾਹਰ ਚੁੱਲ੍ਹਾ ਅੱਡਦੇ ਤਾਂ ਰਿੱਛਾਂ ਦਾ ਡਰ ਭਓ ਰਹਿੰਦਾ ਤੇ ਜੇ ਉਹ ਤਾਂ ਵੀ ਉੱਦਮ ਕਰਦੇ ਤਾਂ ਵਰਹੇ ਦੇ ਬਹੁਤ ਮਹੀਨੇ ਤਾਂ ਇੰਨੀ ਬਰਫ਼ ਪੈਂਦੀ ਰਹਿੰਦੀ ਹੈ ਜਿਸ ਦਾ ਕੋਈ ਟਿਕਾਨਾ ਨਹੀਂ, ਨਾਲੇ ਬਾਜੇ ਮੌਸਮਾਂ ਵਿੱਚ ਰਾਤ ਦਿਨ ਮੀਂਹ ਵਸਦਾ ਰਹਿੰਦਾ ਹੈ ਤੇ ਇਸ ਤਰਾਂ ਵੀ ਵੱਡਾ ਔਖਾ ਕੰਮ ਹੈ। ਕੱਚਾ ਮਾਸ ਖਾਨ ਥੀਂ ਬਚਾ ਕਰਣ ਲਈ ਉਨ੍ਹਾਂ ਗਰਮੀ ਦੀ ਰੁੱਤ ਵਿੱਚ ਮਾਸ ਵਾਓਲੇ ਸੁਕਾਨਾਂ ਅਰੰਭ ਕਰ ਦਿੱਤਾ ਤੇ ਮੁੜ ਉਸ ਨੂੰ ਕੁੱਲੇ ਦੀ ਛੱਤ ਨਾਲ ਟੰਗ ਛੱਡਿਆ ਕਰਦੇ ਜਿੱਥੇ ਸਦਾ ਧੂੰਆਂ ਕੱਠਾ ਰਹਿੰਦਾ ਸਾ ਤੇ ਉਸ ਕਾਰਣ ਮਾਸ ਚੰਗਾ ਸੁੱਕ ਜਾਂਦਾ ਸਾ ਇਹ ਸੁਕਾਯਾ ਹੋਯਾ ਮਾਸ ਓਹ ਰੋਟੀ ਦੇ ਥਾਂ ਵਰਤਦੇ ਰਹੇ ਤੇ ਹੋਰ ਮਾਸ ਨਾਲ ਰਲਾਕੇ ਖਾਨ ਕਰਕੇ ਸੁਆਦ ਬਣ ਜਾਂਦਾ। ਇਹ ਢਬ ਉਨ੍ਹਾਂ ਦੀ ਮਰਜੀ ਦੇ ਅਨੁਸਾਰ ਸਾ ਤੇ ਜਦ ਤੀਕ ਓਥੇ ਰਹੇ, ਵਰਤਦੇ ਤੇ ਖਾਜ ਖੁਰਾਕ ਦਾ ਬਾਹਲਾ ਜਖੀਰਾ ਕੱਠਾ ਰਖ ਛਡਦੇ ਸਨ ਗਰਮੀ ਦੀ ਰੁੱਤ ਪਾਣੀ ਨਾਲਿਆਂ ਦਾ ਪੀਂਦੇ ਸਨ, ਜੇਹੜੇ