ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧ )

ਸਾਢੇ ਤਿੰਨ ਅਤੇ ਚਾਰ ਵਜੇ ਦੇ ਵਿਚਕਾਰ ਜਹਾਜ਼ ਇੱਕ ਬੜੇ ਭਾਰੇ ਖਿੰਘਰ ਨਾਲ ਜਾ ਟੱਕਰਿਆ ਜਿਸ ਕਰਕੇ ਡਾਢਾ ਖੜਾਕ ਹੋਇਆ॥

ਇਸ ਥੋਂ ਉਪਰੰਤ ਭੀੜ ਦੇ ਵੇਲੇ ਜਹਾਜ਼ ਵਾਲਿਆਂ ਵਿੱਚੋਂ ਪੰਜਾਂ ਜਨਿਆਂ ਨੇ ਕਿਸੇ ਨ ਕਿਸੇ ਤਰ੍ਹਾਂ ਇੱਕ ਬੇੜੀ ਥੱਲੇ ਲਾਹੀ, ਅਤੇ ਉਸ ਵਿੱਚ ਚੜਕੇ ਉੱਥੋਂ ਬਚ ਨਿਕਲੇ। ਜਮਾਦਾਰ ਜਹਾਜ਼ ਦੇ ਪਾਸੇ ਵੱਲੋਂ ਹੇਠਾਂ ਲਮਕ ਪਿਆ, ਅਤੇ ਬੇੜੀ ਕੋਲ ਜਾ ਪੁਜਾ ਅਤੇ ਇੱਕ ਮੁਸਾਫ਼ਰ ਨੇ ਆਪਣੀ ਕੋਠੜੀ ਥੋਂ ਨੱਠ ਕੇ ਅਤੇ ਬੇੜੀ ਨੂੰ ਜਹਾਜ਼ ਥੋਂ ਪਹਿਲੇ ਹੀ ਤੈ ਗਜ ਵੇਖਕੇ ਛਾਲ ਕੱਢ ਮਾਰੀ, ਅਰ ਸੁਖ ਸਾਂਦ ਨਾਲ ਬੇੜੀ ਵਿੱਚ ਜਾ ਬੈਠਾ। ਭਾਵੇਂ ਵਿੱਚ ਕੁੱਦਣ ਕਰਕੇ ਆਪਣੇ ਭਾਰ ਨਾਲ ਉਸਨੇ ਬੇੜੀ ਪੁੱਠੀ ਕਰ ਦਿੱਤੀ ਸੀ ਪਰ ਫੇਰ ਬੀ ਬੇੜੀ ਰਾਸ ਹੋ ਗਈ, ਅਤੇ ਜਿਹਾਕੁ ਪਹਿਲੇ ਲਿਖ ਚੁੱਕੇ ਹਾਂ ਉਸ ਵਿੱਚ ਬੈਠੇ ਹੋਏ ਸੱਤਾਂ ਆਦਮੀਆਂ ਨੂੰ ਮਾਂਟੋਜ਼ ਵਾਲੇ ਇੱਕ-ਥੰਮੇ ਜਹਾਜ਼ ਵਾਲਿਆਂ ਨੇ ਚੜ੍ਹ ਲਿਆ ਸਾ॥