ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੪)

ਜਾਣ ਕਰਕੇ ਕਿਹਾ ਅਨੰਦ ਮਿਲਦਾ ਹੈ ਅਤੇ ਮੌਸਮ ਦੀ ਚਮਕ ਅਤੇ ਸੁੰਦਰਤਾ ਦੇਖਕੇ ਹਰ ਮਨੁੱਖ ਦਾ ਦਿਲ ਕਿਹਾ ਖਿੜ ਜਾਂਦਾ ਹੈ। ਉਸ ਵੇਲੇ ਕੁਝ ਲੋੜ ਨਹੀਂ ਕਿ ਸਾਨੂੰ ਕੋਈ ਮਨੁੱਖ ਸਮਝਾਏ ਕਿ ਸੂਰਜ ਅਤੇ ਧੁੱਪ ਸਾਡੇ ਲਈ ਕੇਹੀ ਸਖ਼ਤ ਹੈ, ਪਰ ਸਰਦੀ ਵਿੱਚ ਭੀ ਜਦ ਸੂਰਜ ਅਤੇ ਉਸਦੀ ਧੁੱਪ ਸਾਡੇ ਕੋਲੋਂ ਮਾਨੋਂ ਰੁੱਠ ਜਾਂਦੀ ਹੈ,ਉਸ ਵੇਲੇ ਬੀ ਸੂਰਜ ਹੀ ਸਾਡੀ ਸਹਾਇਤਾ ਨਾਕਰਦਾ ਤਾਂ ਸਾਡਾ ਕੰਮ ਨਾ ਚੱਲਦਾ।ਪਹਿਲੇ ਤਾਂ ਸਰਦੀਦੇ ਸਮੇਂ ਵਿੱਚ ਦਿਨ ਦੇ ਵੇਲੇ ਜਿਉਂ ਸੂਰਜ ਨਿਕਲਦਾ ਹੈ ਅਤੇ ਲੋਕ ਗਨੀਮਤ ਸਮਝਕੇ ਬਾਹਰ ਜਾ ਬੈਠਦੇ ਹਨ, ਅਤੇ ਉਨ੍ਹਾਂ ਦੇ ਠਰੇ ਹੋਏ ਸਰੀਰ ਵਿੱਚ ਜਾਨ ਪਾਣ ਪੈ ਜਾਂਦੇ ਹਨ, ਪਰ ਸਰਦੀ ਦੇ ਦਿਨ ਅਜੇਹੇ ਛੋਟੇ ਹੁੰਦੇ ਹਨ ਕਿ ਉੱਧਰ ਦਿਨ ਚੜਿਆ ਅਤੇ ਸੂਰਜਦੋਸਿਆਅਤੇਉੱਧਰ ਝਟਪਟ ਰਾਤ ਆ ਗਈ ਅਰ ਸੂਰਜ ਛਿਪ ਗਿਆ, ਫੇਰ ਓਹੀ ਰਾਤ ਅਤੇ ਓਹੀ ਕੜ ਕੜਾਉਂਦੀਸਰਦੀ। ਵਿਚਾਰੇ ਗਰੀਬ ਮਨੁੱਖ ਕੰਬਦੇ ਠਰ ਠਰ ਕਰਦੇ ਜਿਵੇਂ ਕਿਵੇਂ ਰਾਤ ਕੱਟਦੇ ਹਨ, ਪਰ ਜਾਣਦੇ ਹੋ ਕਿ ਉਹ ਕੀ ਚੀਜ਼ ਹੈ ਜੋ ਅਮੀਰ ਅਤੇ ਗਰੀਬ ਦੋਹਾਨੂੰ ਰਾਤ ਦੇ ਪਾਲੇ ਨਾਲ ਆਕੜ ਕੇ ਮਰ ਜਾਨ ਤੋਂ ਰੱਖ ਲੈਂਦੀ ਹੈ? ਉਹ ਅੰਗੀਠ