ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੫)

ਦੀ ਅੱਗ ਹੈ। ਧਨੀਆਂ ਲੋਕਾਂ ਦੇ ਘਰਾਂ ਅਤੇ ਕਮਰਿਅ ਵਿੱਚ ਚਿਮਨੀਆਂ ਅਤੇ ਲੋਹੇ ਦੀਆਂ ਅੰਗੀਠੀਆਂ ਜਗਦੀਆਂ ਹਨ। ਨਿਰਧਨਵਿਚਾਰੇ ਮਿੱਟੀ ਦੀਆਂ ਅੰਗੀਠੀਆਂ ਵਿੱਚ ਹੀ ਕੋਲੇ ਭਖਾ ਲੈਂਦੇ ਹਨ, ਯਾ ਜੰਗਲ ਵਿੱਚੋਂ ਡਿੱਗੀਆਂ ਢੱਠਆਂ ਦਾ ਹਨੀਆਂ ਚੁਨਕੇ ਲੈ ਆਉਂਦੇ ਹਨ। ਅਦੇ ਉਹ ਰਾਤ ਨੂੰ ਬਾਲਕੇ ਆਪ ਬੀ ਸੇਕਦੇ ਹਨ ਅਤੇ ਬੱਚਿਆਂ ਨੂੰ ਵੀ ਗਰਮ ਰੱਖਦੇ ਹਨ, ਅਰ ਇਸ ਤਰੀਕੇ ਨਾਲ ਜੀਉਂਦੇ ਹਨ। ਪਰ ਅੰਗੀਠੀ ਭਖਾਣ ਅਤੇ ਅੱਗ ਸੇਕਦੇ ਲਈ ਜਾਂ ਤਾਂ ਲੱਕੜੀਆਂ ਚਾਹੀਦੀਆਂ ਹਨ ਜਾਂ ਕੋਲੇ, ਅਤੇ ਕੋਲੇ ਬੀ ਲੱਕੜੀ ਤੋਂ ਪੈਦਾ ਹੁੰਦੇ ਹਨ। ਤਾਤਪਰਜ ਇਹ ਕਿ ਜੇਕਰਲੱਕੜੀਨਾ ਹੁੰਦੀ ਤਾਂ ਸਰਦੀ ਵਿੱਚ ਰਾਤ ਦੇ ਵੇਲੇ ਅਤੇ ਝੜ ਬੱਦਲ ਮੀਹ ਨੂੰ ਦਿਨ ਦੇ ਵੇਲੇ ਬੀ ਆਦਮੀ ਕਿਸ ਵਸਤ ਨੂੰ ਜਲਾ ਕੇ ਨਿਰਬਾਹ ਕਰਦੇ? ਸ਼ਾਇਦ ਤੁਸੀਂ ਪੁਛੋਗੇ ਕਿ ਮਹਾਰਾਜ ਇਹ ਤਾਂ ਅਸੀਂ ਮੰਨਦੇ ਹਾਂ ਕਿ ਠੰਡ ਦੇ ਮੌਸਮ ਵਿੱਚ ਸੁਖ ਨਾਲ ਰਹਿਣਾ, ਸਗੋਂ ਗਰੀਬਾਂ ਦੇ ਲਈ ਤਾਂ ਜੀਉਣ ਦੇ ਵਾਸਤੇ ਲੱਕੜੀਆਂ ਦਾ ਹੋਨਾ ਅਵੱਸ਼ਕ ਹੈ ਪਰ ਲੱਕੜੀਆਂ ਕਿੱਥੇ ਅਤੇ ਸੂਰਜ ਕਿੱਥੇ? ਤੁਸੀਂ ਸੂਰਜ ਛਾਇਦੇ ਦੱਸ ਰਹੇ ਹੋ ਤੁਹਾਡਾ ਵਿਚਕਾਰ ਲੱਕੜੀਆ'