ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੬)

ਦੇ ਪ੍ਰਸੰਗ ਲਿਆਉਨ ਦਾ ਕੀ ਪਰੋਜਨ ਹੈ? ਹੁਣ, ਸਨੋ ਅਤੇ ਸਮਝੋ ਕਿ ਜੇਕਰ ਸੂਰਜ ਆਪਣੀਆਂ ਗਰਮ ਕਿਰਨਾਂ ਦੇ ਰਾਹੀਂ ਸਾਡੀਪਿਰਥੀ ਤੇਨੂੰ ਗਰਮੀ ਨ ਪੁਚਾਉਂਦਾ ਤਾਂ ਬਿਰਛਾਂ ਅਤੇ ਲੱਕੜੀਆਂ ਕੋਲਿਆਂ ਦਾ ਨਾਮ ਨਿਸ਼ਾਨ ਨਾਂ ਹੁੰਦਾ। ਤੁਸਾਂ ਸੁਨਿਆ ਹੋਵੇਗਾ ਕਿ ਪਿਰਥੀ ਦੇ ਦੱਖਨੀ ਵ ਅਤੇ ਉੱਤਰੀ ਵfਚ ਸੂਰਜ ਦੀਆਂ ਕਿਰਨਾਂ ਜਾਂਦੀਆਂ ਤਾਂ ਹਨ ਪਰ ਅਜੇਹੀਆਂ ਹੌਲੀਅi ਜਾਂਦੀਆਂ ਹਨ ਕਿ ਉਥੇ ਕੁਛ ਗਰਮੀ ਨਹੀਂ ਹੁੰਦੀ ਬਲਕਿ ਸਰਦੀ ਦੇ ਮਾਰੇ ਬਾਰਾਂ ਮਹੀਨੇ ਸਮੁੰਦਰ ਦਾ ਪਾਣੀ ਜੰਮਿਆ ਰਹਿੰਦਾ ਹੈ। ਉੱਥੇ ਇਤਨੀ ਸਰਦੀ ਹੈ ਇਸ ਲਈ ਉੱਥੇ ਬਿਰਛਾਂ ਦਾ ਨਾਮ ਨਿਸ਼ਾਨ ਬੀ ਨਹੀਂ। ਜੇਕਰ ਸਾਡੇ ਦੇਸਾਂ ਵਿੱਚ ਬੀ ਸੂਰਜ ਦੀ ਗਰਮਾਈ ਨਾ ਹੁੰਦੀ ਤਾਂ ਇੱਥੇ ਬੀ ਬਿਰਛ ਨਾ ਹੁੰਦੇ ਅਤੇ ਨਾ ਫਲ ਪੱਤ ਹੁੰਦੇ,ਲੱਕੜੀ ਦੇਖਣਨੂੰ ਬੀ ਨਾ ਲੱਭਦੀ। ਬਸ ਯਾਦ ਰੱਖੋ ਕਿ ਭਾਵੇਂ ਗਰਮੀ ਦਾ ਮੌਸਮ ਹੋਵੇ ਭਾਵੇਂ ਸਰਦੀ ਦਾ, ਭਾਵੇਂ ਅਸੀ ਧੁੱਪ ਵਿੱਚ ਬੈਠ ਕੇ ਅਥਵਾ ਰੋਸ਼ਨੀ ਵਿੱਚ ਤੁਰ ਫਿਰ ਕੇ ਆਪਣਿਆਂ ਦਿਲਾਂ ਨੂੰ ਪਸੰਨ ਕਰੀਏ, ਭਾਵੇਂ ਪਾਲੇ ਦੇ ਸਮੇਂ ਰਾਭ ਨੂੰ ਘਰਾਂ ਦੇ ਅੰਦਰ ਬੈਠ ਕੇ ਗੀਠੀ ਨੂੰ ਬਾਲ ਕੇ