ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/220

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧੭)

ਚਮਕਾ ਲਈਏ ਅਤੇ ਸੱਕੀਏ, ਦੋਹੀਂ ਰਾਹੀਂ ਇਸ ਸੁਖ ਅਤੇ ਅਰਾਮ ਨੂੰ ਦੇਣ ਵਾਲਾ ਸੂਰਜ ਹੀ ਹੈ। ਜੇਕਰ ਪਰਮੇਸ਼ਰ ਸੂਰਜ ਨੂੰ ਪੈਦਾ ਨਾ ਕਰਦਾ ਜੋ ਆਪਣੀਆਂ ਕਿਰਨਾਂ ਨਾਲ ਸਾਨੂੰ ਗਰਮੀ ਦੇਂਦਾ ਹੈ ਤਾਂ ਸਾਡਾਜੀ ਉਨਾ ਪਹਿਲਾਂ ਤਾਂ ਹੁੰਦਾ ਹੀ ਨਾ, ਅਤੇ ਜੇਕਰ ਹੁੰਦਾ ਬੀ ਤਾਂ ਮਰਣ ਤੋਂ ਵਧਕੇ ਹੁੰਦਾ॥
ਅੰਗ੍ਰੇਜ਼ਾਂ ਦੇ ਦੇਸ ਵਿੱਚ ਅਤੇ ਕਈ ਹੋਰਨਾਂ ਸਰਦ ਮੁਲਕਾਂ ਵਿੱਚ ਇਤਨੀ ਵਧੀਕ ਅਬਾਦੀ ਹੈ ਕਿ ਉਥੇ ਇਤਨੇ ਜੰਗਲ ਅਤੇ ਰੁੱਖ ਨਹੀਂ ਹੁੰਦੇ ਜਿਤਨੇਕ ਹਨ ਤੀਕ ਸਾਡੇ ਦੇਸ਼ ਵਿੱਚ ਹਨ, ਇਸੇ ਲਈ ਇੱਥੇ ਲੱਕੜੀਆਂ ਅਤੇ ਕੋਲੇ ਬਹੁਤ ਮਿਲ ਜਾਂਦੇ ਹਨ ਪਰਉ ਠੰਢਿਆਂ ਦੇਸਦੇ ਮਨੁੱਖ ਸਰਦੀ ਵਿੱਚ ਖਾਨਦੇ ਕੋਲਿਅi ਨੂੰ ਵਰਤਦੇ ਹਨ,ਜਿਨਾਂ ਨੂੰ ਸਾਡੇ ਦੇਸ ਦੇ ਕਈ ਆਦਮੀ ਪਥਰਦੇ ਕੋਲੋਆਖਦੇ ਹਨ। ਭਾਵੇਂ ਉਹ ਪੱਥਰ ਦੀ ਤਰ੍ਹਾ। ਭਾਰੇ ਬੀ ਹਨ ਪਰ ਉਹ ਪੱਥਰ ਨਹੀਂ, ਸਗੋਂ ਪਿਛਲੇ ਸਮਯ ਦੇ ਜੰਗਲਾਂ ਤੋਂ ਪੈਦਾ ਹੋਏ ਹੋਏ ਹਨ, ਅਤੇ ਪਰਮੇਸ਼ਰ ਨੇ ਆਪਣੀ ਹਿਕਮਤ ਅਤੇ ਦਯਾ ਕਰਕੇ ਮਨੁੱਖ ਦੇ ਸੁਖ ਲਈ ਇਨ੍ਹਾਂ ਨੂੰ ਮਾਨੋ ਪਿਰਥੀ ਦੇ ਅੰਦਰ, ਬੜੇ ਗੁਦਾਮ ਵਿੱਚ ਇਕੱਠਾ ਕਰ ਛੱਡਿਆ ਹੈ, ਕਿਉਂਕਿ