ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੯ )

ਹੀ ਕਰਦਾ ਹੈ । ਇਹ ਸੋਚ ਤੋਂ ਬਰਾ ਲਮਕਾ ਕੇ ਸੱਪ ਨੂੰ ਉਸ ਵਿੱਚ ਚੜ੍ਹ ਜੰਗਲ ਤੋਂ ਬਾਹਰ ਛੱਡ ਦਿੱਤਾ। ਓਹ ਕੁਰ ਨਗ ਲੱਲੋ ਪੱਤੋ ਕਰਕੇ ਆਪਣਾ ਕੰਮ ਕੱਢ ਸਿਪਾਹੀ ਨੂੰ ਡੱਸਨ ਦੌੜਿਆ । ਸਿਪਾਹੀ ਨੇ ਕਿਹਾ, ਤੂੰ ਇਹ ਕੀ ਅਧਰਮ ਕਰਨ ਲਗਾ ਹੈਂ ? ਉਸਨੇ ਕਿਹਾ ਅਧਰਮੀ ਤਾਂ ਤੂੰ ਹੈਂ ਜਿਸ ਨੇ ਜਾਣ ਬੁਝ ਕੇ ਆਪਣੇ ਵੈਰੀ ਨੂੰ ਬਚਾਇਆ, ਸਾਡਾ ਤਾਂ ਇਹੋ ਧਰਮ ਹੈ ਜੋ ਮਨੁੱਖ ਨੂੰ ਜਿੱਥੇ ਲੱਭੇ ਉਥੇ ਹੀ ਸੀਏ, ਜਿਸ ਤੋਂ ਚਾ ਇਸਦੀ ਉਗਾਹੀ ਲੈ ਲਵੋ ॥

ਉੱਥੇ ਇੱਕ ਭੇਡ ਚਰਦੀ ਸੀ,ਸਿਪਾਹੀਨੇ ਉਸਨੂੰ ਆਪਣਾ ਮੁਨਸਫ ਮੰਨਿਆ। ਪਹਿਲੋਂ ਸੱਪ ਨੇ ਭੇਡ ਤੋਂ ਪੁੱਛਿਆ ਜੋ ਇਹ ਮਨੁੱਖ ਮੇਰਾ ਹਿਤਕਾਰੀ ਹੈ ਮੈਂ ਇਸ ਨੂੰ ਡੱਸਾਂ ਕਿ ਨਾ ਡੱਸਾਂ?ਭੇਤ ਨੇ ਕਿਹਾ ਕੇਹੀਲ ਲਾਈ ਆ ? ਦੇਰ ਨਾ ਕਰ, ਹੁਣੇ ਇਸਨੂੰ ਡੱਸ ! ਮਨੁੱਖ ਨੂੰ ਮੈਂ ਚੰਗੀ ਤਰ੍ਹਾਂ ਜਾਨਦੀ ਹਾਂ, ਇਹ ਮੇਰੀ ਪਸ਼ਮ ਦੇ ਦੁਸ਼ਾਲੇ ਅਤੇ ਮੇਰਿਆਂ ਵਾਲਾਂ ਦੇ ਭੂਟੇ, ਕੰਬਲ, ਗਲੀਚੇ ਅਤੇ ਆਸਣ ਬਨਾਉਂਦੇ ਹਨ, ਤੇ ਫੇਰ ਬੀ ਮੇਰਾ ਪਿੱਛਾ ਨਹੀਂ ਛੱਡਦੇ ਅਤੇ ਮੇਰੇ ਬੱਚੇ ਨੂੰ ਬਲੀ ਦੇ ਕੇ ਮੇਰੀ ਗੋਦ ਨੂੰ ਕਰ ਮੇਰੇ ਦੁੱਧ ਨਾਲ ਆਪਣਿਆਂ ਬੱਚਿਆਂ ਨੂੰ ਪਾਲਦੇ