ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੨ )

ਘੋੜੇ ਪੂਰ ਚੜ੍ਹਨਗਰ ਦੀ ਪ੍ਰਦੱਖਣਾ ਕਰਨ ਗਇਆ, ਵੀਹਾਂ ਮੋਹਰਾਂ ਦੀ ਪੁੜੀ ਉਹਦੇ ਖੀਸੇ ਵਿੱਚੋਂ ਅਨਭੋਲ ਹੀ ਢੋ ਪਈ,ਅਤੇ ਇੱਕ ਕੰਗਾਲ ਨੇ ਚੁੱਕਕੇ ਕੁਤਵਾਲ ਨੂੰ ਜਾ ਦਿੱਤੀ।, ਕਵਾਲ ਨੇ ਨਗਰਵਿੱਚ ਢੰਡੋਰਾ ਫਿਰਾ ਦਿੱਤਾ ਕਿ ਜਿਸ ਕਿਸੇ ਦੀਆਂ ਮੋਹਰਾਂ ਗਈਆਂ ਹੋਣ, ਕੁਤਵਾਲੇ ਆ ਕੇ ਜਾਏ।ਇਹpਣਕੇ ਉਹ ਸ਼ਾਹ ਕੁਤਵਾਲੀ ਆਇਆ, ਕੁਤਵਾਲ ਨੇ ਉਹ ਮੋਹਰਾਂ ਦੀ ਪੁੜੀ ਲਪੇਟੀ ਲਪਾਟੀ ਸ਼ਾਹ ਦੇ ਹੱਥ ਦਿੱਤੀ। ਮੋਹਰਾਂ ਲੈਕੇ ਉਹ ਧਨੀ ਕੈਹਣ ਲੱਗਾ ਕਿ ਮੇਰੀਆਂ ਹੋਰ ਭੀ ਮੋਹਰਾਂ ਸਨ। ਜਿਸ ਨੇ ਇਨ੍ਹਾਂ ਨੂੰ ਲੱਭਾ ਹੈ ਉਸ ਕੋਲ ਓਹ ਬੀ ਹੋਣ ਗੀਆਂ।

ਅਨਯਾਈ ਨਿਰਦਈ ਅਜਾਨ।
ਵੇਂਹਦੇ ਨਹੀਂ ਲਾਭ ਅਰ ਹਾਨ।।

ਉਹ ਵਿਚਾਰਾ ਘਾਬਰ ਕੇ ਕੁਤਵਾਲ ਦਿਆਂ ਪੈਰਾਂ ਪੁਰ ਢੈ ਪਿਆ,ਅਤੇ ਹੱਥ ਬੰਨ੍ਹ ਕੇ ਕਹਿਨ ਲੱਗਾ ਕਿ ਮਹਾਰਾਜ ਦੀ ਦੁਹਾਈ ਮੈਨੂੰਜੋ ਕੁਝ ਲੱਭਾ ਸੀ ਸੋ ਸਾਹਿਬ ਦੇ ਅੱਗੇ ਲਿਆ ਰੱਖਿਆ ਹੈ, ਮੈਂ ਜਾਣਾਂ ਮੇਰਾ ਪਰ-ਮੇਸ਼ਰ ਮੇਰੇ ਕੋਲ ਹੁਨ ਕੁਝ ਨਹੀਂ। ਕੁਤਵਾਲ ਨੇ ਸ਼ਾਹ ਕੋਲੋਂ ਓਹ ਮੋਹਰਾਂ ਲੈ ਡਿੱਠਾ ਜੋ ਉਸ ਕਾਗਤ ਵਿੱਚ ਹੋਰ ਇੱਕ ਮੋਹਰ ਬੀ ਨਹੀਂ ਮੇਓਂਦੀ, ਤਾਂ ਧਨੀ