ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੩)

ਨੂੰ ਕਿਹਾ, ਕਿ ਇਹ ਵੀਹ ਮੋਹਰਾਂ ਤੇਰੀਆਂ ਨਹੀਂ, ਕਿਉਂ ਜੋ ਇਸ ਪੁੜੀ ਵਿੱਚ ਤਾਂ ਹੋਰ ਇੱਕ ਬੀ ਨਹੀਂ ਆਉਂਦੀ, ਤੇਰੀਆਂ ਮੋਹਰਾਂ ਕਿਸੇ ਹੋਰ ਨੂੰ ਲੱਭੀਆਂ ਹੋਨਗੀਆਂ, ਆਪਣੀਆਂ ਮੋਹਰਾਂ ਦੀ ਕਿਤੇ ਹੌਰਥੇ ਟੋਲ ਭਾਲ ਕਰ, ਤੇ ਮੁੜਕੇ ਕੰਗਾਲ ਨੂੰ ਕਿਹਾ ਕਿ ਇਹ ਵੀਹ ਮੋਹਰਾਂ ਤੇਰੀਆਂ ਹੋਈਆਂ ਤੂੰ ਇਨ੍ਹਾਂ ਨੂੰ ਲੈਕੇ ਘਰ ਨੂੰ ਜਾਹੁ। ਇਹ ਦੇਖਕੇ ਉਹ ਸ਼ਾਹ ਹੱਥ ਮਲਦਾ ਹੀ ਰਹਿ ਗਿਆ॥੪॥

ਭਲਾ ਕਰਨਾ ਤੇ ਕੀਤੇ ਨੂੰ

ਜਾਨਣਾ॥

ਬਲਿਹਾਰੀ ਉਸ ਮੀਤ ਦੇ ਜੋ ਮੰਨੇ ਉਪਕਾਰ॥
ਸਦ ਬਲਿਹਾਰੀ ਪੁਰਸ਼ ਦੇ ਵੱਟਾ ਦੇਵਨਹਾਰ॥

ਮਿਲਾਣ ਨਗਰ ਵਿੱਚ ਕਿਸੇ ਦਾ ਇੱਕ, ਦੁਆਰ ਪਾਲ ਸੀ, ਉਹਨੂੰ ਦੋ ਸੌ ਰੁਪੱਈਆਂ ਦੀ ਇੱਕ ਵਾਸਨੀ ਲੱਭੀ, ਇਸ ਪੁਰ ਉਸਨੇ ਢੰਡੋਰਾ ਫਿਰਵਾ ਦਿੱਤਾ। ਜਿਸ ਦੀ ਵਾਸਨੀ ਗਈ ਸੀ ਉਹ ਢੰਡੋਰਾ ਸਣਕੇ ਦੁਆਰਪਾਲ ਦੇ ਘਰ ਗਿਆ, ਸਾਰੇ ਪੱਕੇ ਪਤੇ ਲਾ ਕੇ ਉਸ ਨੇ ਉਹ ਵਾਸਨੀ ਉਹਦੇ ਹੱਥ ਦਿੱਤੀ, ਅਤੇ ਉਹ ਜਿਸਦੀ ਵਾਸਨੀ ਗਈ ਸੀ, ਆਪਣੀ ਵਸਤੁ ਲੈ ਕੇ ਵੱਡਾ ਪਰਸੰਨ ਹੋਇਆ