ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ )

ਸਿਆਂ ਹੀ ਨਹੀਂ ਸੀ, ਪਰ ਕੁਝ ਨ ਨਿਕਲਿਆ ਹੈ | ਅੰਤ ਹਾਰ ਕੇ, ਉਨ੍ਹਾਂ ਨੇ ਟੋਇਆਂ ਨੂੰ ਪੁਰਵਾ ਉੱਥੇ ਅੰਗੂਰ ਬੀਜੇ। ਉਸ ਸਾਲ ਐਨੀ ਫਸਲ ਹੋਈ, ਜੋ ਉਨ੍ਹਾਂ ਅੰਗੂਰਾਂ ਨੂੰ ਵੇਚਕੇ ਮੁੱਲ ਵਿੱਚੋਂ ਬਾਗ ਪੁੱਟਨ ਅਤੇ ਟੋਏ ਪੂਰਨ ਦੀ ਮਜੂਰੀ ਦੇਕੇ, ਅਤੇ ਨਾਲੋਂ ਵੀਹ ਗੁਣਾਂ ਲਾਹਾ ਆਇਆ, ਤਾਂ ਉਨ੍ਹਾਂ ਨੇ ਜਾਨਿਆ ਜੋ ਸਾਡੇ ਪਿਤਾ ਨੇ ਜਦ ਇਹ ਗੱਲ ਕਹੀ ਸੀ,ਜੋ ਦਾਖਦੇ ਖੇਤ ਵਿੱਚ ਗੁਪਤ ਧਨ ਹੈ, ਪੁੱਟੋਗੇ ਤਾਂ ਲੱਭੇਗਾ ਤਾਂ ਉਹਦਾ ਇਹੋਅਭਿਪ੍ਰਾਯ ਸੀ, ਜੋ ਕਰ ਮਜ਼ੂਰੀ ਤੇ ਖਾਹ ਚੂਰੀ, ਕਿਉਂਕਿ ਜਤਨਾਂ ਨਾਲ ਹੀ ਧਨ ਦੌਲਤ ਲੱਭਦੀ ਹੈ। ਇਹੋ ਈਸ੍ਵਰ ਦਾ ਵੱਡਾ ਨਿਯਮ ਦੇਖਿਆ ਜਾਂਦਾ ਹੈ॥੬॥

ਆਹਲਕ॥

ਮਹਾਂ ਰੋਗ ਆਲਸ ਵਿਖੇ ਪੈਣ ਕਬੱਧ ਲੋਕ॥

ਰਾਤ ਦਿਵਸ ਸੰਸੇ ਕਟੇ ਸੁਖ ਤੇ ਰਹਿਨ ਅਭੋਗ॥

ਦੇਹ ਵਿੱਚ ਆਲਸ ਇੱਕ ਮਹਾਂ ਰੋਗ ਹੈ, ਕਿਉਂ ਜੇ ਉਸਤੇ ਅਨੇਕ ਔਗੁਣ ਅਤੇ ਦੁਖ ਨਿਕਲਦੇ ਹਨ। ਪਹਿਲਾਂ ਤਾਂ ਆਲਸੀ ਮਨੁੱਖ ਝੂਠ ਬੋਲਣ ਨੂੰ ਤਤ.