ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬)

ਪਰ ਹੁੰਦਾ ਹੈ ਕਿਉਂਜੇ ਉਸਨੂੰ ਜੇ ਕੋਈ ਕਹੇ ਕਿ ਫਲਾਨੇ ਕੋਲ ਜਾ ਤਾਂ ਉਹ ਸਹਿਜੇ ਹੀ ਕਹੇਗਾ,ਕਿ ਉਹ ਘਰ ਨਹੀਂ ਅਤੇ ਜੇ ਕੋਈ ਕਹੇ ਕਿ ਫਲਾਨੀ ਵਸਤ ਲੈ ਆਓ ਤਾਂ ਉਹ ਕਹੇਗਾ ਮੈਂ ਜਾਣਦਾ ਹਾਂ ਉਹ ਵਸਤ ਨਹੀਂ ਮਿਲਨੀ॥

ਦੂਜੇ ਇਹ ਜੋ ਕੰਮ ਤਾਂ ਕੁਝ ਕਰ ਸਕਦਾ ਹੀ ਨਹੀਂ ਅਤੇ ਸੁਖ ਦੀ ਇੱਛਿਆ ਕਰਦਾ ਹੈ, ਉਸ ਦੇ ਨਾ ਕੰਮ ਕਰਨਗੇ ਉਹਦਾ ਧਨ ਅਰ ਸੁਖ ਦਿਨੋ ਦਿਨ ਘਟਦਾ ਜਾਂਦਾ ਹੈ। ਉਹ ਸਦਾ ਪਾਪ ਕਰਨਵਿਖੇ ਪ੍ਰਸੰਨ ਹੁੰਦਾ ਹੈ।

ਤੀਜੇ ਆਲਸੀ ਮਨੁੱਖ ਪਰਾਇਆ ਭਰੋਸਾ ਰਖਦੇ ਹਨ ਅਤੇ ਪਰਾਧੀਨ ਹੁੰਦੇ ਹਨ, ਕਿਉਂਕਿ ਜੇ ਕੋਈ ਵਸਤੁ ਉਨ੍ਹਾਂ ਦੇ ਕੋਲ ਬੀ ਹੋਣ, ਤਾਂ ਦੂਜੇ ਦੀ ਸਹਾਯਤਾ ਖੁਣੋ ਪਾ ਨਹੀਂ ਸਕਦੇ। ਇਸੇ ਲਈ ਹਰ ਮਨੁੱਖ ਨੂੰ ਚਾਹੀਦ ਹੈ, ਜੇ ਆਪੋ ਆਪਣੇ ਕੰਮ ਵਿੱਚ ਆਹਲਕ ਛੱਡ ਕੇ ਲੱਗੇ ਰਹਿਣ॥੭॥

ਦਾਨ॥

ਨਿਰਧਨ ਨੂੰ ਧਨ ਦੀਜੀਏ ਜਾਤ ਪਾਤ ਨਾ ਵਿਚਾਰ। ਲੱਦੇ ਉੱਪਰ ਲੱਈਏ ਦੱਬ ਮਰੇ, ਉਸ ਭਾਰ॥੧॥