ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੭ )

ਇੱਕ ਵਾਰ ਬੀ ਸਿੱਟਿਆਂ ਪੈਲ ਦਵ ਤਾਰ।

ਬੀਜੇ ਉੱਪਰ ਬੀਜਿਆਂ ਦੋਨੋਂ ਸਮਯ ਖੁਵਾ॥੨॥

ਜਿਹਾ ਕਿ ਇੱਕ ਥਾਂ ਪਈ ਹੋਈ ਰੂੜੀ ਤੋਂ ਸੜਆਨ ਅਤੇ ਦੁਰਗੰਧ ਬਾਝ ਹੋਰ ਕੁਝ ਨਹੀਂ ਨਿਕਲਦਾਂ, ਪੈਲੀ ਵਿੱਚ ਵਿਛਾਇਆਂ ਗੁਣ ਕਰਦੀ ਹੈ, ਕਿਹਾ ਹੈ ਧਨ ਨੂੰ ਜੋੜਨ ਤੋਂ ਉਸਦਾ ਸਾਈਂ ਸ਼ਾਮ ਕਹਾਉਂਦਾ ਹੈ, ਪਰ ਜਦ:ਪਣੇ ਵਿੱਤ ਮੂਜਬ ਦਾਨ ਕਰਦਾ ਹੈ, ਤ ਉਸਦਾ ਉਹ ਕੁਨਾਉਂ ਦੂਰ ਹੋ ਜਾਂਦਾ ਹੈ, ਫੇਰ ਲੋਕ ਉਸ ਨੂੰ ਦਾਤਾ ਕਹਿੰਦੇ ਹਨ। ਕਿਸੇ ਨੇ ਕਿਹਾ ਹੈ “ਜੋੜ ਗਏ ਸੋ ਬੋੜ ਗਏ, ਦੇ ਗਏ, ਸੋ ਲੈ ਗਏ, ਖਾ ਗਏ ਰੰਗ ਲਾ ਗਏ। ਜ਼ਿਮੀਦਾਰ ਬੀਜ ਬੀਜ ਕੇ ਅਨੇਕ ਗੁਣਾਂ ਵੱਢਦ ਹੈ, ਕਿਹਾ ਹੀ ਵਿਚਾਰ ਅਤੇ ਦਯਾ ਭਾਉ ਤੇ ਨੰਗਿਅi ਦੁਖਿਆਂ ਨੂੰ ਦੇਣ ਕਰਕੇ ਉਨ੍ਹਾਂ ਦਾ ਭਲਾ ਅਤੇ ਆਪਨੂੰ ਅਨੰਦ ਹੁੰਦਾ ਹੈ। ਦਾਤਾ ਉਤੇ ਪਰਮੇਸ਼ਰ ਵੱਡਾ ਦੋਯਾਲ ਹੁੰਦਾ ਹੈ, ਕਿਉਜੇ ਜੋ ਭੁੱਖਿਆਂ ਨੂੰ ਦਿੰਦਾ ਹੈ ਉਸ ਦੀ ਇੱਛਿਆ ਪੂਰੀ ਕਰਦਾ ਹੈ॥੮॥

॥ਦੋਹਰਾ॥

ਭਲੀ ਰੀਤ ਧਨ ਖਰਚਿਆਂ ਭਲੇ ਮਨੋਰਥ ਦਾਨ।

ਈਸ਼ਰ ਅਤੇ ਮਨੁੱਖ ਨੂੰ ਭਾਵੇ ਇਹ ਹੀ ਬਾਨ॥੧॥