ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੯ )


ਇਸਦਾ ਮਾਲਕ ਤਿੰਨ ਵਾਰ ਸਿੱਟੇ ਉਸ ਦੀ ਸੋਈ ਕਾਮਨਾ ਪੂਰੀ ਹੁੰਦੀ ਸੀ। ਸਨਯਾਸੀ ਨੇ ਇਹ ਬੀ ਕਿਹਾ ਕਿ ਤੂੰ ਇਸਤੋਂ ਜੋ ਮੰਗੇਂਗਾ ਸੋਈ ਪਾਏਂਗਾ ਪਰਤੇਰਿਆਂ ਗੁਆਂਢੀਆਂ ਨੂੰ ਤੇਰੇ ਨਾਲੋਂ ਦੂਣਾ ਮਿਲੇਗਾ। ਦਲ ਲੈਕੇ ਓਹ ਫੇਰ ਅਪਣੇ ਘਰਜਾ ਰਿਹਾ,ਪਰ ਅਪਣਿਆਂ ਗੁਆਂਢੀਆਂ ਦੀ ਪ੍ਰਾਲਬਧ ਨੂੰ ਭੁੱਲਕੇ ਅਤੇ ਦਲ ਨੂੰ ਤਿੰਨ ਵਾਰ ਸਿੱਟਕੇ ਉਸਨੇ ਮੰਗਿਆ ਕਿ ਮੇਰੇ ਧਨ ਹੋਏ, ਚਾਂਦੀ, ਸੋਨਾ, ਹੀਰੇ, ਪੰਨੇ, ਜੁਆਹਰ ਨ। ਸੋ ਜੋ ੨ ਉਸਨੇ ਮੰਗਿਆ ਸੋਣੀ ੨ ਹੋ ਗਿਆ, ਪਰ ਉਹਦਿਆਂ ਗੁਆਂਢੀਆਂ ਦੇ ਦੂਣਾ ਹੋਇਆ॥

॥ ਦੋਹਰਾ॥

ਬਿਨਾ ਨੀਚ ਮੱਛੀ ਜਿਵੇਂ, ਮਣਿ ਬਿਨ ਸਰਪ ਬਿਹਾਲ |'

ਤੈਸੇ ਦੂਖੀ ਬਿਕਲ ਸਾ, ਦੇਖ ਪਰਾਇਆ ਮਾਲ॥੧

ਇਹ ਦੇਖ ਜਲ ਬਲ ਕੇ ਸੁਆਹ ਦੀ ਢੇਰੀ ਹੋ ਗਿਆ, ਅਤੇ ਦਲ ਨੂੰ ਤਿੰਨ ਵਾਰ ਸਿੱਟ ਕੇ ਬੋਲਿਆ, ਜੋ ਮੈਂ ਇੱਕ ਅੱਖੋਂ ਹੀਣਾ ਹੋ ਜਾਵਾਂ। ਉਸ ਦੀ ਤਾਂ ਇੱਕ ਅੱਖ ਗਈ,ਪਰ ਉਸਦੇ ਗੁਆਂਢੀ ਸਾਰੇ ਹੀ ਅੰਨੇ ਹੋਗਏ! ਫੇਰ ਉਸਨੇ ਕਹਿਆ ਜੋ ਮੇਰਾ ਅੱਧਾ ਘਰ ਨੱਘਰ ਜਾਏ,