ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੯ )

ਇਸ ਪ੍ਰਕਾਰ ਇੱਕ ਬਾਣੀਆ ਇਸ ਬਾਤ ਨੂੰ ਦਿਲ ਵਿਖੇ ਧਾਰ ਕੇ ਮਥਰਾ ਸ਼ਹਿਰ ਦੇ ਜਾਨ ਵਾਲੀਆਂ ਚੀਜਾਂ ਲੈਕੇ ਚੰਗੇਮਹੂਰਤ ਵੱਡਿਆਂ ਨੂੰ ਪੁੱਛਕੇ ਦੌਪਾਲਤੂ ਬਲਦ ਕਿ ਜਿਨ੍ਹਾਂ ਦੇ ਨਾਮ ਸੰਜੀਵਕ ਅਤੇ ਨੰਦਣ ਸੇ,ਰਥ ਅੱਗੇ ਜੋੜ ਲਏ ਤੇ ਸਵਾਰ ਹੋਕੇ ਟੁਰ ਪਇਆ । ਉਨ੍ਹਾਂ ਵਿੱਚੋਂ ਸੰਜੀਵਕ ਨਾਮੇ ਬਲਦ ਦੀ ਟੰਗ ਜਮਨਾਂ ਦੇ ਘਾਟ ਉਤਰਨ ਲੱਗਿਆਂ ਚਿੱਕੜ ਵਿੱਚ ਫਸਕੇ ਮਚਕੋੜੀ ਗਈ, ਇਸ ਲਈ ਬਪਾਰੀ ਨੇ ਉਸ ਬਲਦ ਦੇ ਪਿਆਰ ਕਰਕੇ ਤਿੰਨ ਦਿਨ ਯਾਤ੍ਰਾ ਨਾ ਕੀਤੀ, ਤਦ ਸਾਰੇ ਸੰਗ ਨੇ ਆਖਿਆ ਸੇਠਜੀ ਮਹਾਰਾਜ ! ਆਪ ਇਸ ਬੈਲ ਦੀ ਖਾਤਰ ਅਜੇ ਡਰਾਉਨੇ ਬਨਵਿਖੇ, ਜਿੱਥੇਸ਼ੇਰਾਂ ਆਦਿਕਾਂਦਾ ਡਰ ਹੈ, ਬੈਠ ਰਹੇ ਹੋ ਅਤੇ ਸਾਰੇ ਸੰਗਨੂੰਭੀ ਸੰਦਹ ਵਿਚ ਪਾਦਿੱਤਾ ਜੋ ਸੋ ਏਹਬਾਤ ਅਜੋਗ ਹੇ, ਕਿਉਂਕਿ ਇਸਪੁਰ ਕਿਹਾਭੀਹੇ:-

॥ਦੋਹਰਾ॥

ਬਹੁਤ ਨਾਸ ਨਹਿੰ ਕਰਤ ਹੈ ਸਵਲਪ ਹੇਤ ਬੁੱਧਿਮਾਨ

ਥੋੜੇ ਸੇ ਬਹੁ ਰਾਖਣਾ ਯਹਿ ਪੰਡਿਤਾਈ ਜਾਨ॥

ਤਦ ਵਪਾਰੀ ਇਸ ਬਾਤ ਨੂੰ ਸੁਨ, ਨਿਸਚੇ ਕਰ, ਸੰਜੀਵਕ ਦੇ ਪਾਸ ਰਾਖੇ ਛੱਡ,ਸਾਰੇ ਸਾਥ ਨੂੰ ਨਾਲ ਲੈਕੇ ਤੁਰ ਪਿਆ। ਸੰਜੀਵਕ ਦੇਰਾਖੇ ਭੀ ਉਸ ਬਨਨੂੰ ਡਰਾਉਣਾ