ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੭੧ )

ਦਰਬਾਰ ਲਾ ਕੇ ਬੈਠ ਗਿਆ | ਤਦ ਕਰਕਟ ਤੇ ਦਮਨਕ ਨਾਮੀ ਦੋ ਗਿੱਦੜ, ਜੋ ਉਸਦੇ ਪਿਉਦੇ ਵਜ਼ੀਰ ਸੇ ਅਤੇ ਹੁਨ ਵਜ਼ੀਰੀ ਤੋਂ ਹਟੇ ਹੋਏ ਸੇ, ਉਨ੍ਹਾਂ ਨੇ ਸ਼ੇਰ ਦੀ ਇਹ ਹਾਲਤ ਦੇਖ ਆਪਸ ਵਿਚ ਸਲਾਹ ਕੀਤੀ॥

ਦਮਨਕ ਬੋਲਿਆ, ਹੇ ਕਰਕਟ ਕਿਆਂ ਨਮਿੱਤ ਹੈ। ਜੋ ਸਾਡਾ ਸ਼ਾਮੀ ਪਿੰਗਲਕ ਜਲ ਪੀਨ ਦੇ ਲਈ ਜਮਨ ਦੇ ਕਿਨਾਰੇ ਆਕੇ ਸੈਨਾਂ ਦਾ ਕਿਲਾ ਬਨਾਕੇ ਬੈਠਰਿਹਾ ਹੈ? ਕਰਕਟ ਬੋਲਿਆ, ਸਾਨੂੰ ਕੀ ਪ੍ਰਯੋਜਨ, ਜੋ ਅਸੀਂ ਇਸ ਬਾਤ ਦੀ ਚੂੰਢ ਕਰੀਏ।ਇਸ ਪੁਰਨੇ ਕਹਾ ਭੀ ਹੈ:-

॥ਦੋਹਰਾ॥

ਬਿਨ ਪ੍ਰਯੋਜਣ ਪੁਰਖ ਜੋ ਕਰੇ ਕਰਮ ਦੁਖ ਪਾਇ। ਜਿਉਂ ਕਪ ਕੀਲ ਉਖਾੜ-ਮਰਾ ਤੁਰਤ ਸੁਨ ਭਾਇ॥

ਦਮਨਕ ਬੋਲਿਆਂ, ਇਹ ਬਾਤ ਕਿਸ ਤਰਾਂ ਹੈ। ਕਰਕਟ ਬੋਲਿਆ ਸੁਨੋ:-

॥੧-ਕਥਾ॥

ਕਿਸੇ ਨਗਰ ਦੇ ਸਮੀਪ ਇਕ ਬਾਣੀਆਂ ਮੰਦਰ ਬਨਾਣ ਲੱਗਾ ਸੀ। ਉੱਥੇ ਬਹੁਤ ਸਾਰੇ ਕਾਰੀਗਰ ਲੱਗੇ ਇੱਕ ਦਿਨ ਦੁਪੈਹਰ ਦੇ ਵੇਲੇ ਜੋ ਕਾਰੀਗਰ ਭੋਜਨ ਕਰਨ ਗਏ,ਤਾਂ ਉਨ੍ਹਾਂ ਵਿੱਚੋਂ ਇੱਕ ਤਰਖਾਨ ਅੱਧੀ ਚ ਨੀ ਈ