ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਲਾਕਾਤ

ਆਹਮਣੇ-ਸਾਹਮਣੇ

ਮੁਲਾਕਾਤੀ: ਡਾ. ਦਰਸ਼ਨ ਸਿੰਘ ਆਸ਼ਟ

ਸੁਖਦੇਵ ਮਾਦਪੁਰੀ ਪੰਜਾਬੀ ਲੋਕ-ਸਾਹਿਤ ਨੂੰ ਪ੍ਰਣਾਈ ਹੋਈ ਸ਼ਖ਼ਸੀਅਤ ਦਾ ਨਾਂ ਹੈ। ਲੋਕ-ਸਾਹਿਤ ਦੇ ਨਾਲ-ਨਾਲ ਪੰਜਾਬੀ ਸਭਿਆਚਾਰ ਦੀ ਸਾਂਭ-ਸੰਭਾਲ ਕਰਨ ਵਾਲਿਆਂ ਅਤੇ ਬਾਲ ਸਾਹਿਤ ਲਿਖਣ ਵਾਲਿਆਂ ਵਿੱਚ ਵੀ ਸੁਖਦੇਵ ਮਾਦਪੁਰੀ ਨੂੰ ਚੋਖੀ ਮਕਬੂਲੀਅਤ ਹਾਸਲ ਹੋਈ ਹੈ। ਸ.ਸ. ਵਣਜਾਰਾ ਬੇਦੀ, ਕਰਤਾਰ ਸਿੰਘ ਸ਼ਮਸ਼ੇਰ, ਮਹਿੰਦਰ ਸਿੰਘ ਰੰਧਾਵਾ ਅਤੇ ਦੇਵਿੰਦਰ ਸਤਿਆਰਥੀ ਵਾਂਗ ਉਸ ਨੇ ਸਾਰੀ ਉਮਰ ਪੰਜਾਬੀ ਵਿਰਾਸਤ ਨੂੰ ਇਕੱਤਰ ਕਰਕੇ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਾਂਭਿਆ ਹੈ। ਉਸ ਨੇ ਪੰਜਾਬ ਦੇ ਪਿੰਡਾਂ ਵਿੱਚ ਬਜ਼ੁਰਗ ਔਰਤਾਂ, ਮਰਦਾਂ ਅਤੇ ਮੁਟਿਆਰਾਂ ਕੋਲ ਜਾ ਕੇ ਖਿੰਡੇ-ਪੁੰਡੇ ਸੈਂਕੜੇ ਦੁਰਲੱਭ ਲੋਕਗੀਤਾਂ, ਬੋਲੀਆਂ, ਟੱਪਿਆਂ, ਮਾਹੀਏ, ਲੋਕ ਕਹਾਣੀਆਂ (ਬਾਤਾਂ) ਅਤੇ ਬੁਝਾਰਤਾਂ ਨੂੰ ਸੁਣ ਕੇ ਇਕੱਤਰ ਕੀਤਾ ਅਤੇ ਫਿਰ ਇਸ ਸਮੁੱਚੀ ਸਮੱਗਰੀ ਨੂੰ ਕਿਤਾਬਾਂ ਵਿੱਚ ਸੰਪਾਦਤ ਕੀਤਾ। ਲੋਕ-ਸਾਹਿਤ, ਸਭਿਆਚਾਰ ਅਤੇ ਬਾਲ ਸਾਹਿਤ ਦੇ ਇਹਨਾਂ ਖੇਤਰਾਂ ਵਿੱਚ ਲੋਕ-ਖੇਡਾਂ ਵੀ ਹਨ ਅਤੇ ਲੋਕ ਮਨੋਰੰਜਨ ਵੀ। ਦੁਰਲੱਭ ਜਾਂ ਪ੍ਰਚੱਲਿਤ ਕਿੱਸਿਆਂ ਦੇ ਕਿੱਸਾਕਾਰ, ਕਿੱਸਿਆਂ ਦੇ ਨਾਇਕ-ਨਾਇਕਾਵਾਂ, ਲੋਕ-ਕਲਾ ਅਤੇ ਲੋਕ-ਧੰਦੇ, ਮੇਲੇ, ਦਿਨ-ਤਿਉਹਾਰ, ਲੋਕਨਾਚ, ਨਾਟਕ ਅਤੇ ਕਈ ਹੋਰ ਅਹਿਮ ਖੇਤਰਾਂ ਬਾਰੇ ਭਰਪੂਰ ਵਾਕਫੀਅਤ ਮਾਦਪੁਰੀ ਦੀਆਂ ਪੁਸਤਕਾਂ ਵਿੱਚ ਮਿਲਦੀ ਹੈ।ਸੰਪਾਦਨ, ਜੀਵਨੀ, ਅਨੁਵਾਦ, ਅਤੇ ਨਾਟਕ ਵੀ ਇਸ ਲਿਖਾਰੀ ਦੀ ਲੇਖਣੀ ਦਾ ਹਿੱਸਾ ਹਨ। ਇਸ ਤੋਂ ਇਲਾਵਾ ਉਸ ਨੇ ਵਰ੍ਹਿਆ ਬੱਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਹੋਣ ਵਾਲੇ ਦੋ ਬਾਲ ਰਸਾਲਿਆਂ‘ਪੰਖੜੀਆਂ' ਅਤੇ ‘ਪ੍ਰਾਇਮਰੀ ਸਿੱਖਿਆ' ਦਾ ਸੰਪਾਦਨ ਕਰਕੇ ਅਨੇਕਾਂ ਬਾਲ-ਪਾਠਕਾਂ ਅੰਦਰ ਚੰਗਾ ਸਾਹਿਤ ਪੜ੍ਹਨ ਅਤੇ ਲਿਖਣ ਦੀ ਚੇਸ਼ਟਾ ਜਗਾ ਕੇ ਉਹਨਾਂ ਦੇ ਮਨਾਂ ਵਿੱਚ ਸੁਹਜ-ਸੁਆਦ ਪੈਦਾ ਕਰਨ ਦਾ ਸਾਰਥਿਕ ਉਪਰਾਲਾ ਕੀਤਾ ਹੈ। ਪੰਜਾਬ ਦੇ ਵੱਖ-ਵੱਖ ਇਲਾਕਾਈ ਖਿੱਤਿਆਂ ਵਿੱਚ ਮਾਦਪੁਰੀ ਲਗਭਗ ਅੱਧੀ ਸਦੀ ਤੱਕ ਵਿਚਰਦਾ ਰਿਹਾ ਹੈ। ਕਈ ਯੂਨੀਵਰਸਿਟੀਆਂ ਵਿੱਚ ਉਸ ਦੀਆਂ ਪੁਸਤਕਾਂ ਉਪਰ ਖੋਜ ਕਾਰਜ ਹੋਏ ਹਨ ਅਤੇ ਹੋ ਰਹੇ ਹਨ। ਬੁਨਿਆਦੀ ਤੌਰ ’ਤੇ ਪੰਜਾਬ ਦੀ ਲੋਕ-ਸੰਸਕ੍ਰਿਤੀ ਅਤੇ ਸਭਿਆਚਾਰਕ ਰੂਪਾਂ ਤੇ ਵੰਨਗੀਆਂ ਦੀ ਸਾਂਭ-ਸੰਭਾਲ ਕਰਦਿਆਂ ਉਸ ਨੇ ਪੰਜਾਬੀ ਲੋਕ-ਮਨ ਵਿਚਲੀਆਂ ਭਾਵਨਾਵਾਂ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ। ਉਸ ਨੇ ਪਹਿਲਾਂ ਇਕ ਸਕੂਲ ਅਧਿਆਪਕ ਵਜੋਂ ਸਿੱਖਿਆ ਵਿਭਾਗ ਵਿੱਚ ਵਿਦਿਆਰਥੀਆਂ ਨੂੰ ਵਿੱਦਿਆ ਦੀ ਰੋਸ਼ਨੀ ਵੰਡੀ ਹੈ ਅਤੇ ਫਿਰ ‘ਪੰਜਾਬ ਸਕੂਲ ਸਿੱਖਿਆ ਬੋਰਡ` ਵਿੱਚ ਵਿਸ਼ਾ ਮਾਹਰ ਵਜੋਂ ਕਾਰਜ ਕੀਤਾ।ਅਸਲ ਵਿੱਚ ਮਾਦਪੁਰੀ ਦੇ ਖੇਤਰੀ ਕਾਰਜ ਅਤੇ ਵਿਸ਼ਾਲ ਅਨੁਭਵ ਦੀ ਥਾਹ ਪਾਉਣ ਲਈ ਅਤੇ ਉਹਦੇ ਬਹੁਪੱਖੀ ਉਪਰਾਲਿਆਂ ਨੂੰ ਜਾਨਣ ਵਾਸਤੇ ਉਸ ਨਾਲ

170/ਪੰਜਾਬੀ ਸਭਿਆਚਾਰ ਦੀ ਆਰਸੀ