ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਠਕਾਂ ਦੀ ਜਾਣਕਾਰੀ ਲਈ ਕੁਝ ਮਾਹੀਏ ਦੇ ਟੱਪੇ ਪੇਸ਼ ਹਨ :-


ਚਿੱਟਾ ਕੁਕੜ ਬਨੇਰੇ ਤੇ
ਚਿੱਟੀਏ ਨੀ ਦੁੱਧ ਕੁੜੀਏ

ਮੈਂ ਆਸ਼ਕ ਤੇਰੇ 'ਤੇ

ਚਾਨਣੀਆਂ ਰਾਤਾਂ ਨੇ
ਦੁਨੀਆਂ 'ਚ ਸਭ ਸੋਹਣੇ

ਦਿਲ ਮਿਲੇ ਦੀਆਂ ਬਾਤਾਂ ਨੇ

ਪਾਣੀ ਖਾਰੇ ਨੇ ਸਮੁੰਦਰਾਂ ਦੇ
ਨੀ ਯਾਰੀ ਤੇਰੀ ਦੋ ਦਿਨ ਦੀ

ਮਿਹਣੇ ਖੱਟ ਲਏ ਉਮਰਾਂ ਦੇ

ਦੋ ਪੱਤਰ ਅਨਾਰਾਂ ਦੇ
ਸਾਡੀ ਗਲੀ ਲੰਘ ਮਾਹੀਆ

ਦੁੱਖ ਟੁੱਟਣ ਬਿਮਾਰਾਂ ਦੇ

ਮੈਂ ਖੜੀ ਆਂ ਬਨੇਰੇ 'ਤੇ
ਬੁੱਤ ਸਾਡਾ ਏਥੇ ਵਸਦਾ

ਦਿਲ ਸਜਨਾਂ ਦੇ ਡੇਰੇ `ਤੇ

ਗਲ ਕੁੜਤਾ ਨਰਮੇ ਦਾ
ਰੱਬ ਤੈਨੂੰ ਹੁਸਨ ਦਿੱਤਾ

ਪਤਾ ਦਸਿਆ ਨਾ ਮਰਨੇ ਦਾ

ਫੁੱਲਾ ਵੇ ਗੁਲਾਬ ਦਿਆ
ਤੈਨੂੰ ਸੀਨੇ ਨਾਲ ਲਾਵਾਂ

ਮੇਰੇ ਮਾਹੀਏ ਦੇ ਬਾਗ ਦਿਆ

ਬਾਗੇ ਵਿੱਚ ਆ ਮਾਹੀਆ
ਨਾਲੇ ਸਾਡੀ ਗੱਲ ਸੁਣ ਜਾ

ਨਾਲੇ ਘੜਾ ਵੇ ਚੁਕਾ ਮਾਹੀਆ

ਸੜਕੇ ਤੇ ਰੋੜੀ ਏ
ਨਾਲੇ ਮੇਰਾ ਛੱਲਾ ਲੈ ਗਿਆ
ਨਾਲੇ ਉਂਗਲ ਮਰੋੜੀ ਏ

43/ਪੰਜਾਬੀ ਸਭਿਆਚਾਰ ਦੀ ਆਰਸੀ