ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ ਪੱਤਰ ਅਨਾਰਾਂ ਦੇ
ਤੇਰੇ ਕੰਨੀਂ ਬੀਰ ਬਲੀਆਂ

ਸਾਡੇ ਬੁੰਦੇ ਹਜ਼ਾਰਾਂ ਦੇ

ਦੋ ਤੀਲਾਂ ਡੱਬੀ ਦੀਆਂ
ਕਾਲੀਆਂ ਵਾਸਕਟਾਂ ’ਤੇ

ਚੁੰਨੀਆਂ ਛੱਬੀ ਦੀਆਂ

ਲਾਡਾਂ ਨਾਲ ਪਲੀਏ ਨੀ
ਮਿੱਠੀ ਮਿੱਠੀ ਗੱਲ ਕਰ ਜਾ

ਮਿਸ਼ਰੀ ਦੀਏ ਡਲੀਏ ਨੀ

ਇਕ ਸ਼ੱਕਰ ਦੀ ਡਲੀ ਡਲੀ
ਤੁਸਾਂ ਕੱਲ੍ਹ ਤੁਰ ਵੰਝਣਾ
ਅਸਾਂ ਰੁਲਣਾ ਗਲੀ ਗਲੀ

ਕੋਠੇ ਤੇ ਖਲੋ ਮਾਹੀਆ

ਤੂੰ ਫੁੱਲ ਮੋਤੀਏ ਦਾ
ਮੈਂ ਤੇਰੀ ਖ਼ੁਸ਼ਬੋ ਮਾਹੀਆ

47/ਪੰਜਾਬੀ ਸਭਿਆਚਾਰ ਦੀ ਆਰਸੀ