ਪੰਨਾ:ਪੰਜਾਬ ਦੀਆਂ ਵਾਰਾਂ.pdf/27

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਚੁਕ ਦੇਂਦੇ ਹੀ ਵੈਰੀਆਂ ਅਮ੍ਰਿਤਸਰ ਦਲ ਚੜ੍ਹਵਾਇਆ।
ਜਿਥੇ ਹੁਣ ਕਾਲਜ ਸੋਭਦਾ ਏਥੇ ਸਿੱਖਾਂ ਅਟਕਾਇਆ।

੬.


ਓਧਰ ਹਠੀਏ ਖਾਨ ਸਨ ਏਧਰ ਸਿੱਖ ਭੜਕੇ।
ਖੜ ਗਏ ਸਾਹਵੇਂ ਮੌਤ ਦੇ ਦੋਵੇਂ ਹੀ ਅੜਕੇ।
ਸੂੰ ਸੂੰ ਕਰਕੇ ਗੋਲੀਆਂ ਲਾ ਦਿਤੇ ਤੜ ਕੇ।
ਇਕ ਦੂਜੇ ਦੇ ਵਾਰ ਤੋਂ ਠੰਡੇ ਹੋਏ ਸੜਕੇ।
ਕੰਨ ਪਾਟੇ ਸਨ ਜ਼ੁਲਮ ਦੇ ਐਡੇ ਹੋਏ ਖੜਕੇ।
ਬਿਦ ਬਿਦ ਬਦਲਾਂ ਵਾਂਗਰਾਂ ਦੋਵੇਂ ਦਲ ਕੜਕੇ।
ਭਾਦੋਂ ਦੇ ਨਹੀਂ ਵਹਿਣ ਸਨ ਜੋ ਲਹਿੰਦੇ ਚੜ੍ਹਕੇ।
ਤਰਲੇ ਪਾਏ ਨ ਕਿਸੇ ਰਤ ਅੰਦਰ ਹੜਕੇ।
ਪਹਿਲੀ ਵਾਰੀ ਜੰਗ ਚੋਂ ਸਿੱਖ ਸਨ ਕੁਝ ਧੜਕੇ।
ਮੁੱਖੀਏ ਸਿੱਖਾਂ ਦੇਖਿਆ ਤੇ ਬੋਲੇ ਖੜਕੇ!
"ਪਿਛਾਂ ਨਾ ਮੁੜਦਾ ਸੂਰਮਾ ਰਣ ਅੰਦਰ ਵੜਕੇ।
'ਸੂਰਾ ਸੋ ਪਹਿਚਾਨੀਏ' ਮਰ ਜਾਓ ਪੜ੍ਹਕੇ।
ਬਾਜ਼ ਨਹੀਂ ਜੇ, ਹੱਕ ਦਾ ਜੁਧ ਜਾਣਾਂ ਲੜਕੇ।"

੭.


ਸਿੱਖ ਸੁਣਦੇ ਹੀ ਮੱਚ ਗਏ ਤੇਗਾਂ ਚਮਕਾਈਆਂ।
ਉਹ ਅਣਖੀ ਬ੍ਹਾਵਾਂ ਉਠੀਆਂ ਤੇ ਲਹਿਰਾਂ ਲਾਈਆਂ।
ਉਹ ਲੋਹ ਜ਼ਬਾਨਾ ਹਿਲੀਆਂ ਜਿੰਦਾਂ ਧਮਕਾਈਆਂ।
ਉਹ ਪਈਆਂ ਬਿਜਲੀ ਦੀ ਤਰ੍ਹਾਂ ਕਈ ਦੇਹਾਂ ਢਾਈਆਂ।

-੧੩-